11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 01-11-2025
ਬਾਬਾ ਬਕਾਲਾ ਸਾਹਿਬ, 31 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਭਗਤ ਨਾਮਦੇਵ ਜੀ, ਧਰਮਸ਼ਾਲਾ' ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਆਰੰਭਤਾ ਕੀਤੀ ਗਈ | ਇਸ ਦੌਰਾਨ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ 'ਭਗਤ ਨਾਮਦੇਵ ਜੀ, ਧਰਮਸ਼ਾਲਾ' ਤੱਕ ਨਗਰ ਕੀਰਤਨ ਸਜਾਇਆ | ਟਾਂਕ ਕਸ਼ੱਤਰੀ ਸਭਾ ਵਲੋਂ ਸੰਤ ਮਾਝਾ ਸਿੰਘ ਸਕੂਲ, ਬਾਬਾ ਬਕਾਲਾ ਸਾਹਿਬ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸ: ਤੇਜਿੰਦਰ ਸਿੰਘ ਅਠੌਲਾ ਨੇ ਦੱਸਿਆ ਹੈ ਕਿ 2 ਨਵੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਦੇਵੀਦਾਸਪੁਰਾ-ਭਾਈ ਬਲਜਿੰਦਰ ਸਿੰਘ ਗਹਿਰੀ ਦਾ ਜਥਾ ਕੀਰਤਨ ਰਾਹੀਂ ਅਤੇ ਕਵੀਸ਼ਰ ਭਾਈ ਕੁਲਜੀਤ ਸਿੰਘ ਦਾ ਜਥਾ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ | ਇਸ ਮੌਕੇ ਹਰਜਿੰਦਰਪਾਲ ਸਿੰਘ ਧਾਮੀ, ਮਾ: ਮਨਜੀਤ ਸਿੰਘ ਕੰਬੋ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਧਾਮੀ, ਜਸਬੀਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਗੁਰਮੀਤ ਸਿੰਘ ਗੀਤਾ, ਮਨਜਿੰਦਰ ਸਿੰਘ ਹੀਰਾ, ਪਿ੍ੰਸੀਪਲ ਗੁਰਜੀਤ ਸਿੰਘ ਸੇਖੋਂ, ਗੁਰਜੀਤ ਸਿੰਘ, ਨਵਪ੍ਰੀਤ ਸਿੰਘ, ਜਗਜੀਤ ਸਿੰਘ ਧਾਮੀ, ਜਸਪਾਲ ਸਿੰਘ ਰਤਨ, ਸਵਰਨਜੀਤ ਸਿੰਘ ਕੰਬੋ, ਭੁੁਪਿੰਦਰ ਸਿੰਘ, ਡਾ: ਸੁਖਚੈਨ ਸਿੰਘ ਬੂਟਾ, ਡਾ: ਸੁਖਪਾਲ ਸਿੰਘ ਰਤਨ, ਗੁਰਮੀਤ ਸਿੰਘ ਗੀਤਾ, ਹਰਦੀਪ ਸਿੰਘ ਰਤਨ, ਹਰਦੀਪ ਸਿੰਘ ਗੋਲਡੀ, ਬਲਵਿੰਦਰ ਸਿੰਘ ਅਠੌਲਾ, ਮਾ: ਸਤਵਿੰਦਰਜੀਤ ਸਿੰਘ ਕੰਵਲ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਟੁੱਟੇ ਧੁੱਸੀ ਬੰਨ੍ਹ ਨੂੰ ਪੂਰੇ ਜਾਣ ਦਾ ਕਾਰਜ ਪੂਰਾ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਸਥਾ ਵਲੋਂ ਉਲੀਕੇ ਪ੍ਰੋਗਰਾਮ
Ad Position 24