ਗੱਗੋਮਾਹਲ, 31 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ 'ਚ ਹੜ੍ਹ ਆਉਣ ਤੇ ਪਿੰਡ ਘੋਨੇਵਾਹਲਾ, ਮਾਛੀਵਾਹਲਾ ਦੇ ਕਈ ਥਾਵਾਂ ਤੋਂ ਧੁੱਸੀ ਬੰਨ ਟੁੱਟਣ ਨਾਲ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਹੜ੍ਹ ਦੀ ਕੁਦਰਤੀ ਕਰੋਪੀ ਵਾਲੀ ਵੱਡੀ ਮਾਰ ਝੱਲਣੀ ਪਈ | ਜਿੱਥੇ ਇਸ ਦੁਖ ਦੀ ਘੜੀ 'ਚ ਵੱਖ ਵੱਖ ਸੰਸਥਾਵਾਂ ਵਲੋ ਅੱਗੇ ਆ ਕੇ ਰਾਹਤ ਕਾਰਜਾਂ ਦੇ ਜਰੀਏ ਪੀੜ੍ਹਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਗਈ ਉੱਥੇ ਥਾਂ ਥਾਂ ਤੋਂ ਟੁੱਟੇ ਧੁੱਸੀ ਬੰਨ ਨੂੰ ਪੂਰਨ ਦਾ ਜਿੰਮਾ ਲਿਆ ਕਾਰ ਸੇਵਾ ਵਾਲੇ ਬਾਬਿਆਂ ਨੇ ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਮਾਛੀਵਾਹਲਾ ਨਜ਼ਦੀਕ ਟੁੱਟੇ ਧੁੱਸੀ ਨੂੰ ਪੁਰ ਕਰਨ ਦਾ ਕੰਮ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਸੀ ਤੇ ਅੱਜ ਇਹ ਕਾਰਜ ਸੰਪੂਰਨ ਹੋਣ ਤੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਜਿਸ ਵਿਚ ਕਾਰਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ, ਬਾਬਾ ਗੁਰਮੀਤ ਸਿੰਘ, ਬਾਬਾ ਮਹਿੰਦਰ ਸਿੰਘ ਬਾਬਾ ਜੋਗਾ ਸਿੰਘ, ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਵਿਸੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਸਮੂਹ ਸੰਗਤਾਂ ਵਲੋਂ ਧੁੱਸੀ ਬੰਨ ਸੰਪੂਰਨਤਾ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਸਮੇਂ ਐਸ.ਡੀ.ਐੱਮ.ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਕਾਰਸੇਵਾ ਵਾਲੇ ਮਹਾਂਪੁਰਖਾਂ ਵਲੋਂ ਧੁੱਸੀ ਬੰਨ ਪੂਰਨ ਦਾ ਵੱਡਾ ਕਾਰਜ ਕਰਕੇ ਖੇਤਰ ਦੇ ਲੋਕਾਂ ਤੇ ਪੰਜਾਬ ਸਰਕਾਰ ਦੀ ਵੱਡੀ ਮਦਦ ਕੀਤੀ ਹੈ | ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਸਪੁੱਤਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਹੋਰਾਂ ਵਿਚ ਸਰਪੰਚ ਹਰਜੀਤ ਸਿੰਘ ਮਾਛੀਵਾਹਲਾ, ਕਰਮ ਸਿੰਘ ਮਾਛੀਵਾਹਲਾ, ਬਾਬਾ ਹਰਭਜਨ ਸਿੰਘ, ਪ੍ਰਗਟ ਸਿੰਘ ਆੜਤੀ, ਬਲਵਿੰਦਰ ਸਿੰਘ, ਡਾ. ਦਿਲਬਾਗ ਸਿੰਘ ਰੰਧਾਵਾ, ਨਿਸ਼ਾਨ ਸਿੰਘ ਸੁਧਾਰ, ਬਾਬਾ ਬਲਬੀਰ ਸਿੰਘ ਆਦਿ ਹਾਜ਼ਰ ਸਨ |