09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਬੁਰਜੀ ਵਿਖੇ 2 ਨੂੰ ਹੋਣ ਵਾਲੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਬਾਬਾ ਕੁਲਵਿੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 01-11-2025
ਜਗਦੇਵ ਕਲਾਂ, 31 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ' ਪਿੰਡ ਦਬੁਰਜੀ ਵਿਖੇ ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ 2 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲਿਆਂ ਨੇ ਦੱਸਿਆ ਕਿ 1 ਨਵੰਬਰ ਸ਼ਾਮ ਨੂੰ ਵੀ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਭਾਈ ਗੁਰਸਾਹਿਬ ਸਿੰਘ ਅਤੇ ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ ਵਾਲਿਆਂ ਦਾ ਕਵੀਸ਼ਰੀ ਜਥਾ ਰਾਤ 7 ਤੋਂ 9 ਵਜੇ ਤੱਕ ਸੰਗਤਾਂ ਨੂੰ ਗੁਰ ਇਤਿਹਾਸ ਦੁਆਰਾ ਨਿਹਾਲ ਕਰਨਗੇ ਅਤੇ 2 ਨਵੰਬਰ ਨੂੰ ਮੁੱਖ ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ (ਅੰਮਿ੍ਤਸਰ), ਭਾਈ ਬਲਬੀਰ ਸਿੰਘ ਪਾਰਸ ਢਾਡੀ ਜਥਾ, ਭਾਈ ਮਨਦੀਪ ਸਿੰਘ ਝੰਡੇਰ ਕਥਾਵਾਚਕ, ਭਾਈ ਤਰਨਜੀਤ ਸਿੰਘ ਖਾਲਸਾ (ਨਿੱਕੇ ਘੁੰਮਣਾਂ) ਵਾਲੇ ਅਤੇ ਗਿਆਨੀ ਕੇਵਲ ਸਿੰਘ ਮਹਿਤਾ (ਸੋਹੀ ਭਰਾ) ਅਤੇ ਨਾਮਵਰ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰੀ ਜਥੇ ਅਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਸੰਗਤਾਂ ਨੂੰ ਗੁਰ ਇਤਿਹਾਸ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਭਾਈ ਮਨਿੰਦਰ ਸਿੰਘ ਦਬੁਰਜੀ, ਸੁਖਚੈਨ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ

Ad Position 22
No active advertisement
ਪਿਛਲੀ ਖ਼ਬਰ ਲੱਖੀ ਸ਼ਾਹ ਵਣਜਾਰਾ ਕਾਲੋਨੀ ਬਾਬਾ ਬਕਾਲਾ ਸਾਹਿਬ ਦੀ ਹਾਲਤ ਸੁਧਾਰਨ ਦੀ ਮੰਗ <br/> ਅਗਲੀ ਖ਼ਬਰ ਬਾਵਾ ਲਾਲ ਦੁਆਰਾ ਮਜੀਠਾ ਵਿਖੇ ਸ੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦਾ ਰਾਜ ਤਿਲਕ ਦਿਵਸ ਅਤੇ ਖਾਟੂ ਸ਼ਾਮ ਦਾ ਜਨਮ ਦਿਨ ਸੰ...
Ad Position 24