ਮਜੀਠਾ, 31 ਅਕਤੂਬਰ(ਮਨਿੰਦਰ ਸਿੰਘ ਸੋਖੀ)-ਸ਼੍ਰੀ ਬਾਵਾ ਲਾਲ ਦੁਆਰ ਮਜੀਠਾ ਵਿਖੇ ਬਾਵਾ ਲਾਲ ਦੁਆਰਾ ਧਿਆਨਪੁਰ ਦੇ ਗੱਦੀ ਨਸ਼ੀਨ ਪੂਜਨੀਕ ਰਾਮਸੁੰਦਰ ਦਾਸ ਜੀ ਮਾਹਰਾਜ ਦਾ ਪਵਿੱਤਰ ਰਾਜ ਤਿਲਕ ਦਿਵਸ ਅਤੇ ਪ੍ਰਭੂ ਖਾਟੂ ਸ਼ਾਮ ਜੀ ਦਾ ਪਵਿੱਤਰ ਜਨਮ ਦਿਹਾੜਾ ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਪਹਿਲੀ ਨਵੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਮੰਦਰ ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਅਤੇ ਪ੍ਰਧਾਨ ਕਾਨੂੰਗੋ ਨਰਿੰਦਰ ਕੁਮਾਰ ਵਲੋਂ ਸਾਥੀਆਂ ਸਮੇਤ ਪੂਜਨੀਕ ਰਾਮ ਸੁੰਦਰ ਦਾਸ ਜੀ ਨੂੰ ਲਾਲ ਦੁਆਰਾ ਧਿਆਨਪੁਰ ਵਿਖੇ ਜਾ ਕੇ ਸਮਾਗਮਾਂ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਦਿੱਤੀ ਜਾਣਕਾਰੀ ਅਨੁਸਾਰ ਪਹਿਲੀ ਨਵੰਬਰ ਨੂੰ ਮੰਦਰ ਬਾਵਾ ਲਾਲ ਦੁਆਰ ਮਜੀਠਾ ਵਿਖੇ ਸ਼ਾਮ 7 ਵਜੇ ਤੋਂ ਹਰੀ ਇੱਛਾ ਅਨੁਸਾਰ ਭਜਨ ਕੀਰਤਨ ਹੋਵੇਗਾ ਜਿਸ ਵਿਚ ਇਲਾਕੇ ਦੇ ਮਸ਼ਹੂਰ ਗਾਇਕ ਭਜਨ ਅਤੇ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸੇ ਤਰ੍ਹਾਂ 2 ਨਵੰਬਰ ਨੂੰ ਸਵੇਰੇ 10 ਵਜੇ ਤੋਂ ਮਾਤਾ ਤੁਲਸੀ ਜੀ ਅਤੇ ਪ੍ਰਭੂ ਸਾਲਗਰਾਮ ਜੀ ਦੇ ਵਿਆਹ ਸੰਬੰਧੀ ਧਾਰਮਿਕ ਸਮਾਗਮ ਕਰਾਇਆ ਜਾਵੇਗਾ | 3 ਨਵੰਬਰ ਨੂੰ ਲਾਲ ਦੁਆਰਾ ਧਿਆਨਪੁਰ ਵਿਖੇ ਚੱਲ ਰਹੀ ਰਾਮ ਕਥਾ ਵਿਚ ਸ਼ਾਮਲ ਹੋਣ ਵਾਸਤੇ ਮੰਦਰ ਬਾਵਾ ਲਾਲ ਦੁਆਰ ਮਜੀਠਾ ਤੋਂ ਸੰਗਤਾਂ ਨੂੰ ਲਿਜਾਣ ਵਾਸਤੇ ਮੁਫਤ ਬੱਸ ਦੁਪਹਿਰ 2 ਵਜੇ ਰਵਾਨਾ ਹੋਵੇਗੀ | ਪ੍ਰਬੰਧਕਾਂ ਵੱਲੋਂ ਤਿੰਨੇ ਦਿਨ ਮੰਦਰ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ |