09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰਵਿੰਦਰ ਬੱਲ ਅਤੇ ਜੁਗਰਾਜ ਰੰਧਾਵਾ ਬਣੇ ਸਪੋਰਟਸ ਕਲੱਬਾਂ ਦੇ ਪ੍ਰਧਾਨ

ਚੌਂਕ ਮਹਿਤਾ, 9 ਅਗਸਤ (ਧਰਮਿੰਦਰ ਸਿੰਘ ਭੰਮਰਾ)-ਪਿੰਡ ਖੱਬੇ ਰਾਜਪੂਤਾਂ ਵਿਖੇ ਦਸਮੇਸ਼ ਸਪੋਰਟਸ ਅਤੇ ਕਲਚਰਲ ਕਲੱਬ (ਰਜਿ:) ਅਤੇ ਖਾਲਸਾ ਸਪੋਰਟਸ ਕਲੱਬ (ਰਜਿ:) ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ । ਜਿਸ ਵਿਚ ਸਭ ਤੋਂ ਪਹਿਲਾਂ ਨੌਜਵਾਨ ਆਗੂ ਬਲਜੀਤ ਸਿੰਘ ਨੂੰ ਸਪੋਰਟਸ ਵਿੰਗ ਦਾ ਚੇਅਰਮੈਨ ਚੁਣਿਆ ਗਿਆ ।

Ad Position 21
No active advertisement
ਅਜੀਤ ਡੈਸਕ 10-08-2026
ਚੌਂਕ ਮਹਿਤਾ, 9 ਅਗਸਤ (ਧਰਮਿੰਦਰ ਸਿੰਘ ਭੰਮਰਾ)-ਪਿੰਡ ਖੱਬੇ ਰਾਜਪੂਤਾਂ ਵਿਖੇ ਦਸਮੇਸ਼ ਸਪੋਰਟਸ ਅਤੇ ਕਲਚਰਲ ਕਲੱਬ (ਰਜਿ:) ਅਤੇ ਖਾਲਸਾ ਸਪੋਰਟਸ ਕਲੱਬ (ਰਜਿ:) ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ । ਜਿਸ ਵਿਚ ਸਭ ਤੋਂ ਪਹਿਲਾਂ ਨੌਜਵਾਨ ਆਗੂ ਬਲਜੀਤ ਸਿੰਘ ਨੂੰ ਸਪੋਰਟਸ ਵਿੰਗ ਦਾ ਚੇਅਰਮੈਨ ਚੁਣਿਆ ਗਿਆ । ਇਸ ਦੌਰਾਨ ਜੁਗਰਾਜ ਸਿੰਘ ਰੰਧਾਵਾ ਨੂੰ ਦਸਮੇਸ਼ ਸਪੋਰਟਸ ਅਤੇ ਕਲਚਰਲ ਕਲੱਬ ਦਾ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਬੱਲ ਦੀ ਖਾਲਸਾ ਸਪੋਰਟਸ ਕਲੱਬ ਦੇ ਪ੍ਰਧਾਨ ਵਜੋਂ ਚੋਣ ਹੋਈ। ਦਸਮੇਸ਼ ਸਪੋਰਟਸ ਅਤੇ ਕਲਚਰਲ ਕਲੱਬ ਦੇ ਹੋਰਨਾਂ ਅਹੁਦੇਦਾਰਾਂ ਵਿਚ ਗੁਰਬੀਰ ਸਿੰਘ ਨੂੰ ਸੈਕਟਰੀ, ਮਲਕੀਤ ਸਿੰਘ ਕੋਚ ਨੂੰ ਕੈਸ਼ੀਅਰ, ਜਸ਼ਨਦੀਪ ਸਿੰਘ ਨੂੰ ਸਲਾਹਕਾਰ ਅਤੇ ਜੁਗਰਾਜ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਖਾਲਸਾ ਸਪੋਰਟਸ ਕਲੱਬ ਦੇ ਹੋਰਨਾਂ ਅਹੁਦੇਦਾਰਾਂ ਵਿਚ ਗੁਰਦੇਵ ਸਿੰਘ ਵਾਈਸ ਪ੍ਰਧਾਨ, ਗੁਰਸ਼ੇਰ ਸਿੰਘ ਸੈਕਟਰੀ, ਲਖਬੀਰ ਸਿੰਘ ਜਨਰਲ ਸਕੱਤਰ, ਬਘੇਲ ਸਿੰਘ ਕੈਸ਼ੀਅਰ ਅਤੇ ਸਤਨਾਮ ਸਿੰਘ ਨੂੰ ਸਲਾਹਕਾਰ ਚੁਣ ਲਿਆ ਗਿਆ। ਇਸ ਮੌਕੇ ਸੀਨੀਅਰ ਖਿਡਾਰੀ ਚੇਅਰਮੈਨ ਲਖਵਿੰਦਰ ਸਿੰਘ ਖਾਲਸਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੇ ਦੋਨੋਂ ਸਪੋਰਟਸ ਕਲੱਬਾਂ ਦੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਆਖਿਆ ਕਿ ਪਿੰਡ ਖੱਬੇ ਰਾਜਪੂਤਾਂ ਦੀ ਖੇਡ ਗਰਾਊਂਡ ਨੇ ਨਾਮੀਂ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਉੱਚ ਪੱਧਰ ਦੇ ਫੁੱਟਬਾਲ ਟੂਰਨਾਮੈਂਟਾਂ ਵਿਚ ਆਪਣੀ ਜ਼ਬਰਦਸਤ ਖੇਡ ਦਾ ਲੋਹਾ ਮੰਨਵਾਇਆ। ਇਸ ਮੌਕੇ ਚੇਅਰਮੈਨ ਖਾਲਸਾ ਨੇ ਦੱਸਿਆ ਕਿ ਖਾਲਸਾ ਸਪੋਰਟਸ ਕਲੱਬ ਨੇ ਪਿਛਲੇ 50 ਸਾਲਾਂ ਤੋਂ ਲਗਾਤਾਰ ਸਾਲਾਨਾ ਫੁੱਟਬਾਲ ਟੂਰਨਾਂਮੈਂਟ ਕਰਵਾਉਣ ਦਾ ਮਾਣ ਹਾਸਿਲ ਕੀਤਾ ਹੈ। ਕਲੱਬ ਦੇ ਵਲੋਂ ਪਿੰਡ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਸਮੇਂ ਸਮੇਂ ਤੇ ਖੇਡਾਂ ਦਾ ਸਾਮਾਨ ਵੰਡਿਆ ਜਾਂਦਾ ਹੈ। ਕਲੱਬ ਦੇ ਖਰਚੇ ਤੇ ਕੋਚ ਮਲਕੀਤ ਸਿੰਘ ਬੱਚਿਆਂ ਨੂੰ ਖੇਡਾਂ ਦੀ ਕੋਚਿੰਗ ਦੇਣ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੱਬੇ ਰਾਜਪੂਤਾਂ ਦੀ ਗਰਾਊਂਡ ਦੇ ਖਿਡਾਰੀ ਰਸ਼ਪਾਲ ਸਿੰਘ ਸ਼ੈਲੀ ( ਭਾਰਤੀ ਫੌਜ ਦੀ ਹੈਂਡਬਾਲ ਟੀਮ) ਅਤੇ ਅਰਸ਼ਦੀਪ ਸਿੰਘ, ਚਾਹਤਦੀਪ ਸਿੰਘ, ਸਾਹਿਬ ਸਿੰਘ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਪੱਲਵੀ (ਸਾਰੇ ਭਾਰਤੀ ਫੌਜ ਦੀ ਫੁੱਟਬਾਲ ਟੀਮ) ਤੋਂ ਇਲਾਵਾ ਅਮਨਜੋਤ ਕੌਰ (ਪੰਜਾਬ ਪੁਲਿਸ ਦੀ ਹੈਂਡਬਾਲ ਟੀਮ) ਵਿਚ ਖੇਡ ਰਹੇ ਹਨ । ਇੱਥੇ ਮੌਜੂਦ ਸਪੋਰਟਸ ਵਿੰਗ ਦੇ ਨਵ ਨਿਯੁਕਤ ਚੇਅਰਮੈਨ ਬਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਸਪੋਰਟਸ ਕਲੱਬਾਂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲੀ ਨੂੰ ਬਰਕਰਾਰ ਰੱਖਣ ਲਈ ਬੂਟੇ ਲਗਾਏ ਜਾਣਗੇ । ਇਸ ਮੌਕੇ ਗੁਰਪਾਲ ਸਿੰਘ ਫੌਜੀ, ਇੰਸ. ਸੁਖਦੇਵ ਸਿੰਘ, ਕੋਚ ਜਤਿੰਦਰ ਸਿੰਘ, ਸਿਮਰ ਰੰਧਾਵਾ, ਹਰਪ੍ਰੀਤ ਸਿੰਘ, ਓਕਾਰ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਕਰਨ ਰੰਧਾਵਾ, ਗੋਪੀ ਜਸ਼ਨ, ਪ੍ਰਿੰਸ, ਅਭੇਰਾਜ ਸਿੰਘ, ਜਰਨੈਲ ਸਿੰਘ, ਗਿਆਨ ਸਿੰਘ, ਸੁਖਮਨ ਸਿੰਘ, ਅਰਮਾਨ ਸਿੰਘ, ਰਾਜੂ, ਪ੍ਰਭ ਸਿੰਘ, ਰਾਜਾ ਕੈਨੇਡਾ, ਦਿਲਪ੍ਰੀਤ ਸਿੰਘ, ਜਪਨੂਰ ਸਿੰਘ, ਗੁਰਬਾਜ ਗਾਂਧੀ, ਜਸਪਾਲ ਸਿੰਘ, ਰਾਜਾ ਡੀਸੀ, ਗੁਰਕੀਰਤ ਸਿੰਘ, ਸੁਖਰਾਜ ਸਿੰਘ, ਹਰਸਿਮਰਨਜੀਤ ਸਿੰਘ ਤੇ ਗੁਰਬੀਰ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਗਲੀ ਸਰਕਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਬਣੇਗੀ- ਕੋਟਲਾ, ਡਾ. ਵੇਰਕਾ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ
Ad Position 24