ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ
ਚੇਤਨਪੁਰਾ, 9 ਅਗਸਤ (ਮਹਾਂਬੀਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਅਜਨਾਲਾ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਚਰਨਜੀਤ ਸਿੰਘ ਗਾਲਬ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਪਿੰਡ ਮਾਛੀ ਨੰਗਲ ਵਿਖੇ ਮੇਜਰ ਸਿੰਘ ਅਤੇ ਜੈਮਲ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਈ ਪਰਿਵਾਰਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ਵਿਚ ਬੀਬੀ ਹਰਜੀਤ ਕੌਰ, ਹਰਜਿੰਦਰ ਕੌਰ, ਸ਼ਰਨਜੀਤ ਕੌਰ, ਨਵਜੋਤ ਕੌਰ ਜੋਤੀ ਚੇਤਨਪੁਰਾ, ਸਿਮਰਜੀਤ ਕੌਰ ਮਾਸੀ ਨੰਗਲ, ਮਾਤਾ ਨਰਿੰਦਰ ਕੌਰ ਲਸ਼ਕਰੀ ਨੰਗਲ, ਬੀਬੀ ਸਰਬਜੀਤ ਕੌਰ, ਲਾਭ ਕੌਰ, ਸਵਿੰਦਰ ਕੌਰ, ਮੇਜਰ ਸਿੰਘ ਨਵਾਂ ਡੱਲਾ ਆਦਿ ਸ਼ਾਮਿਲ ਸਨ।
ਚੇਤਨਪੁਰਾ, 9 ਅਗਸਤ (ਮਹਾਂਬੀਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਅਜਨਾਲਾ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਚਰਨਜੀਤ ਸਿੰਘ ਗਾਲਬ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਪਿੰਡ ਮਾਛੀ ਨੰਗਲ ਵਿਖੇ ਮੇਜਰ ਸਿੰਘ ਅਤੇ ਜੈਮਲ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਈ ਪਰਿਵਾਰਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ਵਿਚ ਬੀਬੀ ਹਰਜੀਤ ਕੌਰ, ਹਰਜਿੰਦਰ ਕੌਰ, ਸ਼ਰਨਜੀਤ ਕੌਰ, ਨਵਜੋਤ ਕੌਰ ਜੋਤੀ ਚੇਤਨਪੁਰਾ, ਸਿਮਰਜੀਤ ਕੌਰ ਮਾਸੀ ਨੰਗਲ, ਮਾਤਾ ਨਰਿੰਦਰ ਕੌਰ ਲਸ਼ਕਰੀ ਨੰਗਲ, ਬੀਬੀ ਸਰਬਜੀਤ ਕੌਰ, ਲਾਭ ਕੌਰ, ਸਵਿੰਦਰ ਕੌਰ, ਮੇਜਰ ਸਿੰਘ ਨਵਾਂ ਡੱਲਾ ਆਦਿ ਸ਼ਾਮਿਲ ਸਨ। ਪਾਰਟੀ ਆਗੂਆਂ ਵਲੋਂ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਆਗੂਆਂ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵਰਕਰਾਂ ਨੂੰ ਪਾਰਟੀ ਵਲੋਂ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਗਾਲਿਬ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 09 ਏਐਸਆਰ64 ਪਿੰਡ ਮਾਛੀਨੰਗਲ ਵਿਖੇ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਚਰਨਜੀਤ ਸਿੰਘ ਗਾਲਿਬ ਤੇ ਹੋਰ। ਤਸਵੀਰ : ਮਹਾਂਬੀਰ ਸਿੰਘ ਗਿੱਲ