09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੰਧੂ ਕਾਲੋਨੀ ਛੇਹਰਟਾ ਰੋਡ ਦੇ ਵਸਨੀਕਾਂ ਵਲੋਂ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ, ਜੈਕਟਾਂ ਤੇ ਹੋਰ ਸਮੱਗਰੀ ਦੀ ਵੰਡ <br/>

Ad Position 21
No active advertisement
ਅਜੀਤ ਡੈਸਕ 01-11-2025
ਗੱਗੋਮਾਹਲ, 31 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਗੁਰਦੁਆਰਾ ਨਾਨਕ ਦਰ ਕਮੇਟੀ ਸੰਧੂ ਕਾਲੋਨੀ ਛੇਹਰਟਾ ਰੋਡ ਬਲਾਕ-ਏ ਦੀਆਂ ਸੰਗਤਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆ ਨੂੰ ਗਰਮ ਜੈਕਟਾਂ, ਸਟੇਸ਼ਨਰੀ ਤੇ ਲੋੜਵੰਦ ਪਰਿਵਾਰਾਂ ਨੂੰ ਲੋਈਆਂ, ਕੰਬਲ ਆਦਿ ਦੀ ਵੰਡ ਕੀਤੀ ਗਈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ, ਸਕੱਤਰ ਪ੍ਰਦੀਪ ਸਿੰਘ, ਗੁਰਮਨਿੰਦਰ ਸਿੰਘ, ਗੁਰਜੀਤ ਸਿੰਘ ਲਾਡੀ, ਕਸ਼ਮੀਰ ਸਿੰਘ ਵਲੋਂ ਦੱਸਿਆ ਗਿਆ ਕਿ ਪਿੰਡ ਕੋਟਗੁਰਬਖਸ਼ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਮੇਤ ਪਿੰਡ ਕਤਲੇ, ਮਲਕਪੁਰ, ਗਿੱਲਾਂਵਾਲੀ ਆਦਿ ਸਰਕਾਰੀ ਸਕੂਲਾਂ ਵਿਚ ਸਿਖਿਆ ਪ੍ਰਾਪਤ ਕਰਦੇ ਕਰੀਬ 200 ਬੱਚਿਆਂ ਨੂੰ ਇਨ੍ਹਾਂ ਵਸਤਾਂ ਦੀ ਵੰਡ ਕੀਤੀ ਗਈ ਹੈ | ਸਰਪੰਚ ਸੰਤੋਖ ਸਿੰਘ ਕੋਟਗੁਰਬਖਸ਼ ਤੇ ਸਰਪੰਚ ਗੁਰਦੇਵ ਸਿੰਘ ਕਤਲੇ ਵਲੋਂ ਸੰਧੂ ਕਲੋਨੀ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕ ਕਤਲੇ ਗੁਰਦਿਆਲ ਸਿੰਘ, ਮੁੱਖ ਅਧਿਆਪਕ ਨਰੇਸ਼ ਕੁਮਾਰ, ਮੈਡਮ ਅਮਨਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਮਨਜੀਤ ਕੌਰ, ਮੈਂਬਰ ਵਿਜੈ ਕੁਮਾਰ, ਮੈਂਬਰ ਸੁਖਜੀਤ ਸਿੰਘ, ਮੈਂਬਰ ਮੰਗਲ ਦਾਸ, ਪ੍ਰਧਾਨ ਬਲਜੀਤ ਸਿੰਘ, ਕੰਸ ਰਾਜ, ਜਗਰੂਪ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਪ੍ਰਧਾਨ ਕੁਲਜੀਤ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਸਕੂਲਾਂ ਦਾ ਸਟਾਫ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਬਾਵਾ ਲਾਲ ਦੁਆਰਾ ਮਜੀਠਾ ਵਿਖੇ ਸ੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦਾ ਰਾਜ ਤਿਲਕ ਦਿਵਸ ਅਤੇ ਖਾਟੂ ਸ਼ਾਮ ਦਾ ਜਨਮ ਦਿਨ ਸੰ... ਅਗਲੀ ਖ਼ਬਰ ਕਣਕ 'ਚ ਘਪਲੇਬਾਜ਼ੀ ਦੇ ਸ਼ੱਕ 'ਚ ਲੋਕਾਂ ਵਲੋਂ ਪੁਲਿਸ ਚੌਂਕੀ ਅੱਗੇ ਧਰਨਾ
Ad Position 24