09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਣਕ 'ਚ ਘਪਲੇਬਾਜ਼ੀ ਦੇ ਸ਼ੱਕ 'ਚ ਲੋਕਾਂ ਵਲੋਂ ਪੁਲਿਸ ਚੌਂਕੀ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 01-11-2025
ਜੰਡਿਆਲਾ ਗੁਰੂ, 31 ਅਕਤੂਬਰ (ਹਰਜਿੰਦਰ ਸਿੰਘ ਕਲੇਰ, ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਬਲਾਕ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੇ ਵਿਦਿਆਰਥੀਆਂ ਲਈ ਆ ਰਹੀ ਮਿਡ ਡੇ ਮੀਲ ਸਕੀਮ ਦੀ ਕਣਕ ਅਤੇ ਚੌਲਾਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ | ਜਾਣਕਾਰੀ ਅਨੁਸਾਰ, ਜੰਡਿਆਲਾ ਗੁਰੂ ਦੀ ਇਕ ਆਟਾ ਚੱਕੀ ਦੇ ਬਾਹਰੋਂ ਲੋਕਾਂ ਨੇ ਇੱਕ ਚਿੱਟੇ ਹਾਥੀ (ਟਰੱਕ) ਨੂੰ ਕਾਬੂ ਕੀਤਾ ਜਿਸ 'ਤੇ ਸਕੂਲ ਦੀ ਮਿਡ ਡੇ ਮੀਲ ਲਈ ਆਈ ਕਣਕ ਲੱਦੀ ਹੋਈ ਸੀ | ਲੋਕਾਂ ਦਾ ਕਹਿਣਾ ਹੈ ਕਿ ਇਹ ਕਣਕ ਕਥਿਤ ਤੌਰ 'ਤੇ ਘੱਟ ਰੇਟ 'ਤੇ ਵੇਚੀ ਜਾ ਰਹੀ ਸੀ | ਹਾਲਾਂਕਿ ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਚਾਈ ਜਾਂਚ ਮਗਰੋਂ ਹੀ ਸਾਹਮਣੇ ਆਵੇਗੀ | ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਚੌਂਕੀ ਬੰਡਾਲਾ ਸਾਹਮਣੇ ਰੋਸ ਧਰਨਾ ਦਿੱਤਾ ਗਿਆ | ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਿਹੜੇ ਵੀ ਵਿਅਕਤੀ ਇਸ ਘਪਲੇ ਵਿਚ ਸ਼ਾਮਿਲ ਪਾਏ ਜਾਂਦੇ ਹਨ, ਉਨ੍ਹਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੰਧੂ ਕਾਲੋਨੀ ਛੇਹਰਟਾ ਰੋਡ ਦੇ ਵਸਨੀਕਾਂ ਵਲੋਂ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ, ਜੈਕਟਾਂ... ਅਗਲੀ ਖ਼ਬਰ ਕੇਂਦਰ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਤਾਂ ਕਿ ਸੰਗਤਾਂ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ-ਗੁਨ...
Ad Position 24