ਚੋਗਾਵਾਂ, 31 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਬ ਡਵੀਜ਼ਨ ਬਿਜਲੀ ਦਫਤਰ ਲੋਪੋਕੇ ਵਿਖੇ ਬਤੌਰ ਲਾਈਨਮੈਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਜਗੀਰੀ ਲਾਲ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸਮੇਤ ਸੰਖੇਪ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਐੱਸ.ਡੀ.ਓ. ਕੁਲਦੀਪ ਸਿੰਘ ਲੋਪੋਕੇ, ਪ੍ਰਧਾਨ ਅਵਤਾਰ ਸਿੰਘ, ਜੇ.ਈ. ਪਰਵਿੰਦਰ ਸਿੰਘ, ਜੇ.ਈ. ਭੁਪਿੰਦਰ ਸਿੰਘ, ਜੇ.ਈ ਪਰਮਪਾਲ ਸਿੰਘ ਚੋਗਾਵਾਂ, ਪ੍ਰਧਾਨ ਮਨਜੀਤ ਸਿੰਘ ਬਾਸਰਕੇ, ਹਰਪ੍ਰੀਤ ਸਿੰਘ, ਹਰਿੰਦਰ ਸਿੰਘ ਆਰ. ਏ., ਰਜਵੰਤ ਸਿੰਘ ਮਾਹਲ, ਕੁਲਵੰਤ ਸਿੰਘ ਲਾਇਨਮੈਨ, ਜੇ.ਈ. ਮੁਨੀਸ਼ ਕੁਮਾਰ, ਕੁਲਦੀਪ ਸਿੰਘ ਲਾਈਨਮੈਨ, ਸਤਿਕਾਰ ਸਿੰਘ, ਜਸਪਾਲ ਸਿੰਘ, ਹਰਭੇਜ ਸਿੰਘ, ਸਾਰਦਾ, ਮਨਜੀਤ ਸਿੰਘ, ਸੰਜੀਵ ਕੁਮਾਰ, ਸੇਵਾ ਸਿੰਘ ਆਦਿ ਨੇ ਕਿਹਾ ਕਿ ਜਗੀਰੀ ਲਾਲ ਨੇ 37 ਸਾਲ ਬਿਜਲੀ ਵਿਭਾਗ ਵਿੱਚ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ | ਇਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਕੀਮਤੀ ਤੋਹਫੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸੇਵਾ ਮੁਕਤੀ 'ਤੇ ਵਧਾਈ ਦਿੱਤੀ | ਇਸ ਮੌਕੇ ਸੂਬਾ ਸਿੰਘ, ਦੀਪ ਡੱਗ, ਸਾਜਨ, ਬਲਬੀਰ ਸਿੰਘ, ਦਲਰਾਜ ਸਿੰਘ, ਬਿਕਰਮਜੀਤ ਸਿੰਘ, ਮਹਿਕ ਸਿੰਘ, ਵਿਨੈ ਕੁਮਾਰ, ਦਿਲਬਾਗ ਮਸੀਹ ਫੌਜੀ ਆਦਿ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ, ਇਲਾਕੇ ਦੀਆਂ ਪੰਚਾਇਤਾਂ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਗੀਰੀ ਲਾਲ ਦਾ ਸਨਮਾਨ ਕੀਤਾ ਗਿਆ |