09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਿਸਾਨ ਆਗੂ ਦਰਸ਼ਨ ਸਿੰਘ ਟਰਪਈ ਦਾ ਦਿਹਾਂਤ, ਸੈਂਕੜੇ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ

Ad Position 21
No active advertisement
ਪਿੰਡ ਟਰਪਈ ਦੇ ਸ਼ਮਸ਼ਾਨਘਾਟ 'ਚ ਸਵ: ਦਰਸ਼ਨ ਸਿੰਘ ਟਰਪਈ ਦੇ ਅੰਤਿਮ ਸੰਸਕਾਰ ਮੌਕੇ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ ਅਤੇ ਸਵ: ਦਰਸਣ ਸਿੰਘ ਟਰਪਈ ਦੀ ਫਾਈਲ ਫੋਟੋ | ਤਸਵੀਰ : ਜਗਤਾਰ ਸਿੰਘ ਸਹਿਮੀ <br/> 01-11-2025
ਮਜੀਠਾ, 31 ਅਕਤੂਬਰ (ਜਗਤਾਰ ਸਿੰਘ ਸਹਿਮੀ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਤਾਇਨਾਤ ਮੈਨੇਜੇਰ ਸ਼ਮਸ਼ੇਰ ਸਿੰਘ ਤੇ ਦਮਦਮੀ ਟਕਸਾਲ ਦੇ ਕਥਾ ਵਾਚਕ ਭਾਈ ਰਣਬੀਰ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਸੀਨੀਅਰ ਕਿਸਾਨ ਆਗੂ ਸਮਾਜ ਸੇਵੀ ਦਰਸ਼ਨ ਸਿੰਘ ਟਰਪਈ ਦਾ ਇੱਕ ਲੰਮੀ ਬਿਮਾਰੀ ਕਾਰਨ ਬੀਤੇ ਦਿਨ ਦੇਹਾਂਤ ਹੋ ਗਿਆ | ਸਵ: ਦਰਸ਼ਨ ਸਿੰਘ ਟਰਪਈ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਰਪਈ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਣਬੀਰ ਸਿੰਘ ਤੇ ਸ਼ਮਸ਼ੇਰ ਸਿੰਘ ਨੇ ਦਿਖਾਈ | ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਕਿਸਾਨ ਆਗੂਆਂ ਤੇ ਮੈਂਬਰਾਂ ਅਤੇ ਪਿੰਡ ਵਾਸੀਆਂ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਮਜੀਠਾ ਹਲਕੇ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਸਾਬਕਾ ਐਮ ਪੀ ਰਾਜਮਹਿੰਦਰ ਸਿੰਘ ਮਜੀਠਾ, ਹਲਕਾ ਮਜੀਠਾ ਦੇ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ, ਮਜੀਠੀਆ ਦੇ ਸਿਆਸੀ ਸਲਾਹਕਾਰ ਮੇਜਰ ਸ਼ਿਵ ਚਰਨ ਸਿੰਘ, ਐਡਵੋਕੇਟ ਰਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਲਖਬੀਰ ਸਿੰਘ ਗਿੱਲ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਮਨਪ੍ਰੀਤ ਸਿੰਘ ਉੱਪਲ ਡੱਡੀਆਂ, ਠੇਕੇਦਾਰ ਕੁਲਵੰਤ ਸਿੰਘ ਕਲੇਰ, ਸੱਜਣ ਸਿੰਘ ਉੱਪਲ ਡੱਡੀਆਂ, ਬਿਕਰਮਜੀਤ ਸਿੰਘ ਮਜੀਠਾ ਦਿਹਾਤੀ, ਕਿਸਾਨ ਆਗੂ ਰਣਬੀਰ ਸਿੰਘ ਮਜੀਠਾ, ਨਵਤੇਜ ਸਿੰਘ ਮਜੀਠਾ, ਹਰਭਜਨ ਸਿੰਘ ਟਰਪਈ ਆਦਿ ਰਿਸ਼ਤੇਦਾਰ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਸੰਤੋਸ਼ ਰਾਣੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਲਾਈਨਮੈਨ ਜਗੀਰੀ ਲਾਲ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ <br/>
Ad Position 24