ਬਾਬਾ ਬਕਾਲਾ ਸਾਹਿਬ, 22 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਮੀਟਿੰਗ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਏਜੰਡਾ ਪੜ੍ਹਕੇ ਸੁਣਾਇਆ | ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਜਲਦੀ ਸਰਬਪੱਖੀ ਵਿਕਾਸ ਕਰਵਾਏ ਜਾਣ | ਇਸ ਮੌਕੇ ਸ: ਪੂਰਨ ਸਿੰਘ ਸੰਧੂ ਠੱਠੀਆਂ ਮੀਤ ਪ੍ਰਧਾਨ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਚੇਅਰਮੈਨ ਕੁਲਵੰਤ ਸਿੰਘ ਮੱਲ੍ਹੀ ਆਦਿ ਬੁਲਾਰਿਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਟਾਲ ਮਟੋਲ ਨੀਤੀ ਬੰਦ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ 2.59 ਦਾ ਫੈਕਟਰ ਲਾਗੂ ਕਰਨ, 13% ਡੀ. ਏ. ਦੀਆਂ ਕਿਸ਼ਤਾਂ ਬਕਾਏ ਸਮੇਤ ਦੇਣ, ਪਤੀ-ਪਤਨੀ ਦੋਵਾਂ ਨੂੰ ਸਫਰੀ ਭੱਤਾ ਦੇਣ, ਮੈਡੀਕਲ ਭੱਤਾ 2500 ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ 'ਚ 20% ਵਾਧਾ ਕਰਨ, ਆਪਸ਼ਨ ਦੇਣ ਦੀ ਸ਼ਰਤ ਖਤਮ ਕਰਨ, ਬੈਂਕਾਂ ਵਿਚ ਪੈਨਸ਼ਨਰਾਂ ਲਈ ਵੱਖਰਾ ਕਾਊਾਟਰ ਬਣਾਉਣ, ਸੀਨੀਅਰ ਸਿਟੀਜਨ ਨੂੰ ਪੈਨਸ਼ਨਾਂ ਨੂੰ ਇਨਕਮ ਟੈਕਸ ਤੋਂ ਛੋਟ ਦੇਣ ਅਤੇ ਬੱਸ ਕਿਰਾਏ 'ਚ ਰਿਆਇਤ ਦੇਣ ਦੀ ਮੰਗ ਕੀਤੀ | ਇਸ ਮੌਕੇ ਗੁਰਚਰਨ ਸਿੰਘ ਮਾਨ, ਰਘਬੀਰ ਸਿੰਘ, ਜੋਗਿੰਦਰ ਸਿੰਘ ਰਈਆ, ਗਿਆਨ ਸਿੰਘ ਨੰਗਲੀ, ਜਗਦੀਸ਼ ਸਿੰਘ ਮਹਿਤਾ ਚੌਂਕ, ਹਰਸ਼ਰਨ ਸਿੰਘ, ਅਵਤਾਰ ਸਿੰਘ ਪੱਡਾ, ਮਾ: ਕਰਨੈਲ ਸਿੰਘ, ਡਾ: ਕੁਲਵੰਤ ਸਿੰਘ ਬਾਠ, ਅਜੀਤ ਸਿੰਘ ਚੌਹਾਨ, ਦਲਜੀਤ ਕੌਰ ਬੁੱਢਾ ਥੇਹ, ਬਰਭਜਨ ਸਿੰਘ ਭੈਣੀ ਬਦੇਸ਼ਾ, ਦਵਿੰਦਰ ਸਿੰਘ ਕੰਬੋ ਆਦਿ ਹਾਜ਼ਰ ਸਨ |