26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਿਸਾਨ ਜਥੇਬੰਦੀ ਦੀ ਮੀਟਿੰਗ 26 ਨੂੰ

Ad Position 21
No active advertisement
ਅਜੀਤ ਡੈਸਕ 23-11-2025
ਨਵਾਂ ਪਿੰਡ, 22 ਨਵੰਬਰ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਵਿਖੇ 26 ਨਵੰਬਰ ਨੂੰ ਮਨਾਈ ਜਾ ਰਹੀ ਕਿਸਾਨ ਅੰਦੋਲਨ ਦੀ 5ਵੀਂ ਵਰ੍ਹੇਗੰਢ ਸੰਬੰਧੀ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ ਸਬਜ਼ੀ ਮੰਡੀ ਵੱਲ੍ਹਾ ਵਿਖੇ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉੱਤਪਾਦਕ ਤੇ ਜੋਗਿੰਦਰ ਸਿੰਘ ਗੋਪਾਲਪੁਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਲੱਖਬੀਰ ਸਿੰਘ ਨਿਜ਼ਾਮਪੁਰ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਨੇ ਦੱਸਿਆ ਕਿ ਇਤਿਹਾਸਕ ਕਿਸਾਨ ਅੰਦੋਲਨ ਦੀ 5ਵੀਂ ਵਰੇਗੰਢ 26 ਨਵੰਬਰ 2025 ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਪੂਰੇ ਦੇਸ਼ ਅੰਦਰ ਮਨਾਈ ਜਾ ਰਹੀ ਹੈ | ਇਸ ਦਿਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਕੇ ਕਿਸਾਨ ਅੰਦੋਲਨ ਅੰਦਰ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ ਤੇ ਅੰਦੋਲਨ ਸਮੇਂ ਮੰਨੀਆਂ ਗਈਆਂ ਮੰਗਾਂ ਜਿਵੇਂ ਐੱਮ.ਐੱਸ. ਪੀ.'ਤੇ ਖ੍ਰੀਦ ਗਰੰਟੀ ਕਨੂੰਨ ਬਣਾਉਣ, ਕਿਸਾਨਾਂ, ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੋਂ ਇਲਾਵਾ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਮੁੱਖ ਏਜੰਡਾ ਹੈ, ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਬਿਜਲੀ ਬੋਰਡ ਨੂੰ ਨਿੱਜੀਕਰਨ, ਪ੍ਰਾਈਵੇਟ ਕਰਨ ਦੀ ਨੀਅਤ ਨਾਲ ਰਾਜ ਸਰਕਾਰਾਂ ਦੇ ਅਧਿਕਾਰਾਂ 'ਤੇ ਛਾਪਾ ਮਾਰਨ ਲਈ ਬਿਜਲੀ ਖਰੜਾ 2025 ਜੋ ਕਨੂੰਨ ਬਣਾਉਣ ਲਈ ਜਾਰੀ ਕੀਤਾ ਗਿਆ ਹੈ, ਨੂੰ ਤੁਰੰਤ ਵਾਪਿਸ ਲੈਣ ਅਤੇ ਪੰਜਾਬ ਸਰਕਾਰ 'ਤੇ ਇਸ ਐਕਟ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਰੱਦ ਕਰਨ ਲਈ ਦਬਾਅ ਬਣਾਉਣ ਤਾਂ ਜੋ ਬਿਜਲੀ ਬੋਰਡ ਦੀ ਅਰਬਾਂ, ਖਰਬਾਂ ਦੀ ਜਾਇਦਾਦ ਨੂੰ ਬਚਾਇਆ ਜਾ ਸਕੇ | ਇਸ ਮੌਕੇ ਹੜ੍ਹ ਪੀੜਤ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ | ਜਥੇਬੰਦੀ ਨੇ ਫੈਸਲਾ ਕੀਤਾ ਕਿ 26 ਨਵੰਬਰ ਨੂੰ ਇੱਕ ਬੱਸ ਨਵਾਂ ਪਿੰਡ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ | ਇਸ ਮੌਕੇ ਕਰਨੈਲ ਸੈਕਟਰੀ ਸਿੰਘ ਨਵਾਂ ਪਿੰਡ, ਮਹਿਲ ਸਿੰਘ ਛਾਪਾ, ਗੁਰਮੇਜ ਸਿੰਘ ਮੱਖਣਵਿੰਡੀ, ਭੁਪਿੰਦਰ ਸਿੰਘ ਵਡਾਲਾ ਜੌਹਲ, ਤਰਸੇਮ ਸਿੰਘ ਨੰਗਲ, ਪ੍ਰਤਾਪ ਸਿੰਘ ਛਾਪਾ, ਧਰਮਿੰਦਰ ਸਿੰਘ ਕਿਲ੍ਹਾ, ਜਸਵਿੰਦਰ ਸਿੰਘ ਜੱਸ, ਜਸਪਾਲ ਸਿੰਘ ਨਬੀਪੁਰ, ਮਲਕੀਤ ਸਿੰਘ ਮੱਖਣਵਿੰਡੀ ਤੇ ਮੰਗਲ ਸਿੰਘ ਖਜਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਪ੍ਰਦੀਪ ਭੁੱਲਰ ਚਾਰ ਸਾਲਾਂ ਤੋ... ਅਗਲੀ ਖ਼ਬਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ
Ad Position 24