ਕੱਥੂਨੰਗਲ, 6 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਕਸਬਾ ਕੱਥੂਨੰਗਲ ਤੋਂ ਇੱਕ ਨੌਜਵਾਨ ਦੇ ਕੁਝ ਦਿਨਾਂ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ ਰਾਏ (ਉਮਰ ਕਰੀਬ 23 ਸਾਲ) ਪੁੱਤਰ ਸਵਰਗੀ ਰਾਕੇਸ਼ ਰਾਏ ਵਾਸੀ ਅੱਡਾ ਕੱਥੂਨੰਗਲ ਜੋਂ ਕਿ ਪਿਛਲੇ 3-4 ਸਾਲਾਂ ਤੋਂ ਰਾਧਾ ਸਵਾਮੀ ਡੇਰੇ ਬਿਆਸ ਜਾ ਰਿਹਾ ਸੀ ਜੋ ਕਿ 19 ਨਵੰਬਰ ਨੂੰ ਘਰੋਂ ਰਾਧਾ ਸਵਾਮੀ ਡੇਰੇ ਬਿਆਸ ਗਿਆ ਪਰ ਘਰ ਵਾਪਸ ਨਹੀਂ ਆਇਆ | ਜਿਸ ਦੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਲ ਕੀਤੀ ਗਈ ਪਰ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ | ਇਸ ਸਬੰਧੀ ਹਰਸ਼ ਰਾਏ ਦੇ ਦਾਦੇ ਕੁਲਵੰਤ ਰਾਏ ਪੁੱਤਰ ਖੇਮ ਚੰਦ ਵਾਸੀ ਅੱਡਾ ਕੱਥੂਨੰਗਲ ਨੇ ਪੁਲਿਸ ਪ੍ਰਸ਼ਾਸਨ ਕੱਥੂਨੰਗਲ ਨੂੰ ਜਾਣਕਾਰੀ ਦਿੰਦਿਆਂ ਮੰਗ ਕੀਤੀ ਕਿ ਇਸ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾਵੇ |