ਰਈਆ, 6 ਦਸੰਬਰ (ਸ਼ਰਨਬੀਰ ਸਿੰਘ ਕੰਗ)- ਵਿਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਖੇ ਸਵ. ਜਸਪਾਲ ਕੌਰ ਚੀਮਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਕਰਾਇਆ ਗਿਆ | ਇਸ ਸਮਾਰੋਹ 'ਚ ਉਲੰਪੀਅਨ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਮੁੱਖ ਮਹਿਮਾਨ ਤੇ ਕੌਮਾਂਤਰੀ ਪੰਜਾਬੀ ਗਾਇਕ, ਅਦਾਕਾਰ ਜ਼ੋਰਾ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਸਨੋਵਰ ਬੱਲ, ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੌਬਿਨ ਮਾਨ, ਪਿ੍ੰਸੀਪਲ ਨਵਤੇਜ ਕੌਰ ਭੰਗੂ, ਸਕੂਲ ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਚੀਮਾ, ਪਿ੍ੰਸੀਪਲ ਬਿਕਰਮਜੀਤ ਸਿੰਘ ਚੀਮਾ, ਮੈਨੇਜਰ ਕਪਿਲ ਵਰਮਾ, ਵਿਕਰਮ ਪੱਡਾ, ਸ਼ਰਨਬੀਰ ਸਿੰਘ ਕੰਗ, ਦਵਿੰਦਰ ਸਿੰਘ ਭੰਗੂ, ਰਾਕੇਸ਼ ਸ਼ਰਮਾ, ਗੌਰਵ ਜੋਸ਼ੀ, ਰੋਹਿਤ ਅਰੋੜਾ, ਮੰਗਲ ਸਿੰਘ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਸਕੂਲ ਦੀਆਂ ਪਿਛਲੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ | ਇਸ ਮੌਕੇ ਖਾਸ ਤੌਰ 'ਤੇ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, 'ਚ ਬੱਚਿਆਂ ਨੇ ਗਿੱਧਾ, ਭੰਗੜਾ, ਕੋਰਿਉਗ੍ਰਾਫੀ ਤੇ ਹਾਸਰਸ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਪਹਿਲੂਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦੇ ਅਣਛੋਹੇ ਪੱਖ ਵੀ ਬੱਚਿਆਂ ਨੇ ਪੇਸ਼ ਕੀਤੇ | ਇਸ ਪ੍ਰੋਗਰਾਮ ਦੀ ਤਿਆਰੀ ਵਿਚ ਮਨਿੰਦਰਜੀਤ ਕੌਰ ਚੀਮਾ ਵਾਈਸ ਪਿ੍ੰਸੀਪਲ, ਅਮਨਜੀਤ ਕੌਰ, ਪੂਨਮ ਗਾਂਗੁਲੀ, ਦਲਜੀਤ ਕੌਰ, ਮੋਨਿਕਾ ਸ਼ਰਮਾ, ਨਵਜੋਤ ਕੌਰ, ਭਗਵੰਤ ਸਿੰਘ, ਰਾਖੀ ਦੇਵਗਨ, ਹਰਪ੍ਰੀਤ ਕੌਰ, ਅੰਜਨਪ੍ਰੀਤ ਕੌਰ, ਪਿ੍ਯਾ, ਕੁਲਵਿੰਦਰ ਕੌਰ, ਹਰਜੀਤ ਕੌਰ ਅਤੇ ਪਵਨੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ |