ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਅਜਨਾਲਾ ਅਧੀਨ ਆਉਂਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਲਰਾਜ ਸਿੰਘ ਨੂੰ 426 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਗਏ | ਰਣਜੀਤ ਸਿੰਘ ਸਾਹੋਵਾਲ ਵਲੋਂ ਖੁੱਲੀ ਗੱਡੀ 'ਚ ਸਵਾਰ ਹੋ ਕੇ ਜ਼ੋਨ ਜਗਦੇਵ ਖੁਰਦ ਅਧੀਨ ਆਉਂਦੇ ਪਿੰਡਾਂ 'ਚ ਜੇਤੂ ਜਲੂਸ ਕੱਢਿਆ, ਜਿਸ ਤੋਂ ਬਆਦ ਰਣਜੀਤ ਸਿੰਘ ਆਪਣੇ ਪਿੰਡ ਸਾਹੋਵਾਲ ਪਹੁੰਚੇ, ਜਿੱਥੇ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਰਪੰਚ ਨੀਤਿਸ਼ ਸ਼ਾਹ ਚੱਕਬਾਲਾ, ਬਲਾਕ ਪ੍ਰਧਾਨ ਹਰਜੀਤ ਸਿੰਘ ਗੁਰਾਲਾ, ਨੌਜਵਾਨ ਆਗੂ ਸਿਮਰਜੀਤ ਸਿੰਘ ਸਿਮਰ ਸਾਹੋਵਾਲ, ਸਰਪੰਚ ਡਾ. ਨਰਿੰਦਰ ਸਿੰਘ ਜਗਦੇਵ ਖੁਰਦ, ਰਾਜਵਿੰਦਰ ਸਿੰਘ ਰਾਜੂ ਸ਼ਾਹੋਵਾਲ, ਸਰਪੰਚ ਕਿਰਪਾਲ ਸਿੰਘ, ਮਾਣਾ ਸਾਹੋਵਾਲ ਤੇ ਇਲਿਆਸ ਭੱਟੀ ਆਦਿ ਹਾਜ਼ਰ ਸਨ |
ਜਗਦੇਵ ਖੁਰਦ ਤੋਂ 'ਆਪ' ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਰਹੇ ਜੇਤੂ <br/>
ਅਜੀਤ ਡੈਸਕ
18-12-2025