25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਲਈ ਠੰਢ ਤੋਂ ਬਚਾਅ ਲਈ ਕੀਤੇ ਵਿਸ਼ੇਸ਼ ਪ੍ਰਬੰਧ-ਮੁੱਖ ਮੈਨੇਜਰ ਧੰਗੇੜਾ <br/>

Ad Position 21
No active advertisement
ਅਜੀਤ ਡੈਸਕ 18-12-2025
ਅੰਮਿ੍ਤਸਰ, 17 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸਰਦੀ ਦੇ ਮੌਸਮ ਵਿਚ ਦਰਸ਼ਨ ਕਰਨ ਪੁੱਜਦੀਆਂ ਵੱਡੀ ਗਿਣਤੀ ਸੰਗਤਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਸ਼ੋ੍ਰਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਰਦੀ ਤੋਂ ਬਚਾਉ ਹਿਤ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸ: ਭਗਵੰਤ ਸਿੰਘ ਧੰਗੇੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਗਰਮੀਆਂ ਦੇ ਮੌਸਮ ਵਿਚ ਸੰਗਤਾਂ ਦੀ ਸਹੂਲਤ ਲਈ ਪੱਖੇ, ਵੱਡ ਅਕਾਰੀ ਕੁੂਲਰਾਂ ਤੇ ਪੀਣ ਵਾਲੇ ਠੰਢੇ ਪਾਣੀ ਦੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸਰਦੀ ਦੇ ਮੌਸਮ ਦੌਰਾਨ ਵੀ ਸੰਗਤਾਂ ਦੇ ਠੰਢ ਤੋਂ ਬਚਾਉ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਾਰੀਆਂ ਮੰਜ਼ਿਲਾਂ 'ਤੇ ਅਤੇ ਦਰਸ਼ਨੀ ਡਿਉੜੀ ਵਾਲੇ ਪੁਲ ਦੇ ਰਸਤੇ 'ਤੇ ਗਰਮ ਤੇ ਨਰਮ ਮੋਟੇ ਗਲੀਚੇ ਵਿਛਾਏ ਗਏ ਹਨ, ਉਸੇ ਤਰ੍ਹਾਂ ਪਰਿਕਰਮਾ ਅਤੇ ਪਾਵਨ ਸਰੋਵਰ ਕਿਨਾਰੇ ਬੈਠ ਕੇ ਸ਼ਬਦ ਕੀਰਤਨ ਸਰਵਨ ਕਰਨ ਵਾਲੀਆਂ ਸੰਗਤਾਂ ਦੇ ਵੀ ਸਰਦੀ ਤੋਂ ਬਚਾਉ ਲਈ ਵਿਸ਼ੇਸ਼ ਤੌਰ 'ਤੇ ਗਰਮ ਗਲੀਚਿਆਂ ਦੀ ਵਿਛਾਈ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਪਰਿਕਰਮਾ ਵਿਚ ਸਥਿਤ ਗੁ: ਥੜਾ ਸਾਹਿਬ, ਗੁ: ਦੁੱਖ ਭੰਜਨੀ ਬੇਰ, ਅਸਥਾਨ ਅੱਠ ਸੱਠ ਤੀਰਥ ਸਾਹਿਬ, ਅਸਥਾਨ ਬਾਬਾ ਦੀਪ ਸਿੰਘ ਜੀ, ਗੁ: ਲਾਚੀ ਬੇਰ, ਗੁ: ਬਾਬਾ ਗੁਰਬਖਸ਼ ਸਿੰਘ ਜੀ, ਗੁ: ਝੰਡੇ ਬੁੰਗੇ ਸਾਹਿਬ ਅਤੇ ਗੁ: ਬੇਰ ਬਾਬਾ ਬੁੱਢਾ ਸਾਹਿਬ ਜੀ ਅਤੇ ਗੁ: ਬਾਬਾ ਅਟੱਲ ਰਾਇ ਜੀ, ਗੁ: ਸ੍ਰੀ ਰਾਮਸਰ ਸਾਹਿਬ ਤੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਵੀ ਗਰਮ ਤੇ ਮੋਟੇ ਗਲੀਚੇ ਅਤੇ ਮੈਟ ਵਿਛਾਏ ਗਏ ਹਨ | ਸ: ਧੰਗੇੜਾ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਸਮੂਹ ਸਰਾਵਾਂ ਵਿਖੇ ਵੀ ਸ਼ਰਧਾਲੂੁਆਂ ਨੂੰ ਠੰਡ ਤੋਂ ਬਚਾਉਣ ਹਿਤ ਗਰਮ ਕੱਪੜੇ, ਕੰਬਲ ਅਤੇ ਗਰਮ ਪਾਣੀ ਲਈ ਗੀਜ਼ਰ ਆਦਿ ਤੋਂ ਇਲਾਵਾ ਲੰਗਰਾਂ ਵਿਚ ਵੀ ਸਰਦੀ ਤੋਂ ਬਚਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜਗਦੇਵ ਖੁਰਦ ਤੋਂ 'ਆਪ' ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਰਹੇ ਜੇਤੂ <br/> ਅਗਲੀ ਖ਼ਬਰ ਖੰਡਵਾਲਾ 'ਚ ਨਵ-ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ <br/>
Ad Position 24