ਜੰਡਿਆਲਾ ਗੁਰੂ, 22 ਦਸੰਬਰ (ਹਰਜਿੰਦਰ ਸਿੰਘ ਕਲੇਰ)-ਡਾ. ਗੁਰਦਿਆਲ ਸਿੰਘ ਯਾਦਗਾਰੀ ਮੇਲੇ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਨੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ | ਡਾ. ਗੁਰਦਿਆਲ ਸਿੰਘ ਯਾਦਗਾਰੀ ਮੇਲਾ ਪੰਡਤ ਕਿਸ਼ਨ ਦਵੇਸਰ ਦੀ ਅਗਵਾਈ ਹੇਠ ਵਿਰਸਾ ਵਿਹਾਰ ਅੰਮਿ੍ਤਸਰ ਵਿਖੇ ਕਰਵਾਇਆ ਗਿਆ | ਇਸ ਮੇਲੇ ਵਿਚ ਅੰਮਿ੍ਤਸਰ ਜ਼ਿਲ੍ਹੇ ਦੇ ਲਗਭਗ 70 ਸਕੂਲਾਂ ਵਲੋਂ ਭਾਗ ਲਿਆ ਗਿਆ | ਮੇਲੇ ਦੌਰਾਨ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਵਾਰ ਫਿਰ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ | ਮੇਲੇ ਵਿਚ ਸ਼ਬਦ ਕੀਰਤਨ, ਗਰੁੱਪ ਗੀਤ, ਕਵਿਤਾ, ਕਵੀਸ਼ਰੀ, ਭੰਗੜਾ, ਗਿੱਧਾ, ਸੋਲੋ ਡਾਂਸ, ਸੁਪਰ ਸੀਨੀਅਰ ਡਾਂਸ, ਪੇਂਟਿੰਗ, ਇਕਾਂਗੀ ਸਮੇਤ ਹੋਰ ਕਈ ਸਾਂਸਕਿ੍ਤਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ (ਜੂਨੀਅਰ) ਪਹਿਲਾ ਇਨਾਮ, ਗਰੁੱਪ ਗੀਤ (ਜੂਨੀਅਰ) ਪਹਿਲਾ ਇਨਾਮ, ਗਰੁੱਪ ਗੀਤ (ਸੀਨੀਅਰ) ਪਹਿਲਾ ਇਨਾਮ, ਕਵੀਸ਼ਰੀ (ਜੂਨੀਅਰ) ਪਹਿਲਾ ਇਨਾਮ, ਕਵੀਸ਼ਰੀ (ਸੀਨੀਅਰ) ਦੂਸਰਾ ਇਨਾਮ, ਸੋਲੋ ਡਾਂਸ (ਜੂਨੀਅਰ) ਪਹਿਲਾ ਇਨਾਮ, ਸੋਲੋ ਡਾਂਸ (ਸੀਨੀਅਰ) ਪਹਿਲਾ ਇਨਾਮ, ਪੇਂਟਿੰਗ (ਸੀਨੀਅਰ) ਪਹਿਲਾ ਇਨਾਮ, ਪੇਂਟਿੰਗ (ਜੂਨੀਅਰ) ਦੂਸਰਾ ਇਨਾਮ, ਗਿੱਧਾ (ਜੂਨੀਅਰ) ਦੂਸਰਾ ਇਨਾਮ, ਗਿੱਧਾ (ਸੀਨੀਅਰ) ਪਹਿਲਾ ਇਨਾਮ, ਸੁਪਰ ਸੀਨੀਅਰ ਡਾਂਸ ਵਿੱਚ ਮਨਪ੍ਰੀਤ ਮੈਡਮ ਵੱਲੋਂ ਪਹਿਲਾ ਇਨਾਮ ਅਤੇ ਕਵਿਤਾ ਮੁਕਾਬਲੇ ਵਿੱਚ ਦੂਸਰਾ ਇਨਾਮ ਹਾਸਿਲ ਕੀਤਾ | ਸਕੂਲ ਪਹੁੰਚਣ 'ਤੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ੰਸੀਪਲ ਡਾ. ਅਮਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |