01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲ੍ਹੇ 'ਚ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਲਗਾਇਆ ਕੈਂਪ

Ad Position 21
No active advertisement
ਅਜੀਤ ਡੈਸਕ 25-12-2025
ਗੱਗੋਮਾਹਲ/ਰਮਦਾਸ, 24 ਦਸੰਬਰ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸੀ.ਵਾਈ.ਡੀ.ਏ. (ਸੈਂਟਰ ਫਾਰ ਯੂਥ ਡਿਵੈਲਪਮੈਂਟ ਐਡ ਐਕਟੀਵਿਟੀ) ਵਲੋਂ ਨੌਜਵਾਨਾਂ ਨੂੰ ਆਤਮਨਿਰਭਰ ਕਰਨ, ਖੇਤੀਬਾੜੀ ਤੇ ਛੋਟੇ ਉਦਯੋਗਾਂ ਦੇ ਉਦਮੀਆਂ ਦੀ ਮਦਦ ਕਰਨ ਅਤੇ ਕੁਦਰਤੀ ਆਫਤਾਂ ਵਿਚ ਘਿਰੇ ਲੋਕਾਂ ਦੀ ਵਿੱਤੀ ਮਦਦ ਕਰਨ ਲਈ ਭਾਰਤ ਦੀਆਂ 23 ਸਟੇਟਾਂ ਵਿਚ ਕੰਮ ਕਰ ਰਹੀ ਹੈ | ਸੰਸਥਾ ਦੇ ਸੰਸਥਾਪਕ ਮੈਥੀਊ ਮੈਟਨ ਪੰਜਾਬ ਹੜ੍ਹ ਪੀੜਤ ਖੇਤਰ 'ਚ ਕੰਮ ਕਰਨ ਵਾਲੇ ਚੰਦਨ ਸਿੰਘ ਸਿਸੋਦੀਆ ਤੇ ਪ੍ਰਵੀਨ ਯਾਦਵ ਵਲੋਂ ਅੱਜ ਉਡਾਨ ਐਨ.ਜੀ.ਓ. ਦੇ ਬਲਜੀਤ ਸਿੰਘ ਉਪਲ ਦੇ ਯਤਨਾਂ ਸਦਕਾ 29 ਮਹਿਲਾਵਾਂ ਨੂੰ ਆਤਮ ਨਿਰਭਰ ਕਰਨ ਲਈ ਬਿਜਲੀ ਨਾਲ ਚੱਲਣ ਵਾਲੀਆ ਸਿਲਾਈ ਮਸ਼ੀਨਾਂ, 2 ਫਰਿੱਜ਼ਾਂ, 2 ਕੰਪਿਊਟਰ, ਸਲੂਨ ਲਈ ਕੁਰਸੀਆਂ ਤੇ ਕਿੱਟਾਂ ਸਮੇਤ ਕਈ ਤਰ੍ਹਾਂ ਦਾ ਫਰਨੀਚਰ ਮੁਹੱਈਆ ਕਰਾਉਣ ਮੌਕੇ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੂੰ ਪਹਿਲਾਂ 15 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਤੇ ਟ੍ਰੇਨਿੰਗ ਮੁਕੰਮਲ ਹੋਣ ਪਿੱਛੋਂ ਇਨ੍ਹਾਂ ਨੂੰ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਇਸ ਸਮੇਂ ਚੰਦਨ ਸਿੰਘ ਸਿਸੋਦੀਆ ਨੇ ਕਿਹਾ ਕਿ ਸੰਸਥਾ ਵਲੋਂ ਪਹਿਲਾਂ 400 ਦੇ ਕਰੀਬ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ ਤੇ ਗਰਮ ਕੱਪੜੇ ਮੁਹੱਈਆ ਕਰਵਾਏ ਗਏ ਹਨ | ਇਸੇ ਤਰ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਰਸੋਈ ਲਈ ਬਰਤਨ, ਸੋਲਰ ਲਾਇਟਾਂ, ਕੰਬਲ ਵੰਡੇ ਗਏ ਹਨ | ਸੰਸਥਾ ਵਲੋਂ ਸਾਫ ਪਾਣੀ ਮੁਹੱਈਆ ਕਰਾਉਣ ਲਈ ਕਰੀਬ 10 ਪਿੰਡਾਂ ਵਿਚ 4 ਤੋਂ 5 ਲੱਖ ਦੀ ਲਾਗਤ ਨਾਲ ਬੋਰ ਕਰਵਾ ਕੇ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਇਸੇ ਤਰ੍ਹਾਂ ਕੁਦਰਤੀ ਆਫਤ ਦੌਰਾਨ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ | ਇਥੇ ਹੀ ਬੱਸ ਨਹੀਂ ਸੰਸਥਾ ਵਲੋਂ ਹਰੇਕ ਪਿੰਡ ਵਿਚ ਕੁਦਰਤੀ ਆਫਤਾਂ ਤੋਂ ਬਚਾਅ ਕਰਨ ਲਈ ਨੌਜਵਾਨਾਂ ਦੀਆਂ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਤੇ ਬੱਚਿਆਂ ਨੂੰ ਹੁਨਰਮੰਦ ਕਰਨ ਲਈ ਸੂਬਾ ਸਰਕਾਰ ਨਾਲ ਮਿਲ ਕੇ ਸੈਂਟਰ ਖੋਲੇ ਜਾ ਰਹੇ ਹਨ | ਸੰਸਥਾ ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਇਹ ਕਾਰਜ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਫੌਜੀ ਅਮਰਜੀਤ ਸਿੰਘ, ਸੁਰਿੰਦਰਪਾਲ ਕਾਲੀਆ, ਸਿਮਰਜੀਤ ਸਿੰਘ, ਮਨਤੇਜ ਸਿੰਘ, ਕਰਨਦੀਪ ਸਿੰਘ, ਪਤਨਦੀਪ ਸਿੰਘ, ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀਮਾਤਾ ਗੰਗਾ ਕੰਨਿਆ ਸੀ: ਸੈ: ਸਕੂਲ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਚੇਤਨਾ ਮਾਰਚ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਅੱਧੀ ਸਦੀ ਪੁਰਾਣਾ ਗੇਟ ਚੋਰੀ
Ad Position 24