12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਰਕਾਰੀ ਮਿਡਲ ਸਕੂਲ ਬੁੱਢਾ ਥੇਹ ਦੀ ਇਮਾਰਤ ਦੀਆਂ ਚਾਬੀਆਂ ਪੰਚਾਇਤ ਦੇ ਸੁਪਰਦ ਕੀਤੀਆਂ <br/>

Ad Position 21
No active advertisement
ਅਜੀਤ ਡੈਸਕ 31-12-2025

ਬਾਬਾ ਬਕਾਲਾ ਸਾਹਿਬ, 30 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਤਿਆਰ ਕਰਵਾ ਕੇ ਦਿੱਤੀ ਗਈ ਸਰਕਾਰੀ ਮਿਡਲ ਸਕੂਲ ਪਿੰਡ ਬੁੱਢਾ ਥੇਹ ਦੀ ਇਮਾਰਤ ਤਿਆਰ ਹੋਣ ਉਪਰੰਤ ਡੇਰਾ ਬਿਆਸ ਦੇ ਪ੍ਰਬੰਧਕਾਂ ਵਲੋਂ ਇਮਾਰਤ ਦੀਆਂ ਚਾਬੀਆਂ ਪਿੰਡ ਬੁੱਢਾ ਥੇਹ ਦੀ ਪੰਚਾਇਤ ਦੇ ਸੁਪਰਦ ਕੀਤੀਆਂ ਗਈਆਂ ਹਨ | ਡੇਰਾ ਰਾਧਾ ਸੁਆਮੀ ਵਲੋਂ ਬਿ੍ਗੇਡੀਅਰ ਨਿਰਮਲ ਸਿੰਘ ਪਤਵਾਲੀਆ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਬਲਕਾਰ ਸਿੰਘ ਬੱਲ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਨਵੀਂ ਉਸਾਰੀ ਗਈ ਇਮਾਰਤ ਦੀਆਂ ਚਾਬੀਆਂ ਪਿੰਡ ਬੱਢਾ ਥੇਹ ਦੇ ਸਰਪੰਚ ਰਘਬੀਰ ਸਿੰਘ ਬੁੱਢਾ ਥੇਹ ਅਤੇ ਪੰਚਾਇਤ ਦੇ ਸੁਪਰਦ ਕੀਤੀਆਂ ਗਈਆਂ | ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਚੇਅਰਮੈਨ ਬਲਕਾਰ ਸਿੰਘ ਬੱਲ ਨੇ ਸਿਹਤ, ਸਿੱਖਿਆ, ਖੇਡਾਂ ਅਤੇ ਸਮਾਜਿਕ ਸੇਵਾਵਾਂ ਵਿਚ ਡੇਰਾ ਬਿਆਸ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਹੈ | ਇਸ ਮੌਕੇ ਸਰਪੰਚ ਰਘਬੀਰ ਸਿੰਘ ਬੁੱਢਾ ਥੇਹ, ਮੈਂਬਰ ਜਸਵਿੰਦਰ ਸਿੰਘ ਢਿੱਲੋਂ ਆੜ੍ਹਤੀ (ਸਾ: ਸਰਪੰਚ), ਸਰਦੂਲ਼ ਸਿੰਘ ਬੁੱਢਾ ਥੇਹ (ਸਾ: ਸਰਪੰਚ), ਮੈਂਬਰ ਕਰਮਜੀਤ ਕੌਰ, ਕੁਲਵਿੰਦਰ ਕੌਰ, ਕੰਵਲਜੀਤ ਕੌਰ, ਹਰਵਿੰਦਰ ਸਿੰਘ, ਦਵਿੰਦਰ ਕੌਰ, ਸੰਦੀਪ ਸਿੰਘ (ਸਾਰੇ ਮੈਂਬਰ), ਠਾਕੁਰ ਦਾਸ, ਡਿਪਟੀ ਚੀਫ ਇੰਜੀਨੀਅਰ, ਬਲਦੇਵ ਰਾਜ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾ. ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਮੌਕੇ ਵਿਸ਼ਾਲ ਕਾਨਫਰੰਸ ਹੋਈ <br/> ਅਗਲੀ ਖ਼ਬਰ ਪਿੰਡ ਮੰਝ ਵਿਖੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ <br/>
Ad Position 24