ਬਾਬਾ ਬਕਾਲਾ ਸਾਹਿਬ, 30 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪਿ੍ੰ: ਰਘਬੀਰ ਸਿੰਘ ਸੋਹਲ ਦਾ ਲਿਖਿਆ ਅਤੇ ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ ਦਾ ਗਾਏ ਸੱਭਿਆਚਰਾਕ ਅਤੇ ਪਰਿਵਾਰਕ ਗੀਤ 'ਪੁੱਤ ਪ੍ਰਦੇਸੀ' ਦੀ ਸ਼ੂਟਿੰਗ ਮੁਕੰਮਲ ਹੋਈ | ਰੋਜੀ ਰੋਟੀ ਦੀ ਤਲਾਸ਼ ਲਈ ਵਿਦੇਸ਼ਾਂ ਵਿਚ ਧੱਕੇ ਖਾ ਰਹੀ ਨੌਜਵਾਨ ਪਨੀਰੀ ਨੂੰ ਲੈ ਕੇ, ਅਜੋਕੇ ਸਮੇਂ ਦੀ ਵੱਡੀ ਤ੍ਰਾਸਦੀ ਨੂੰ ਉਜਾਗਰ ਕਰਦਾ ਇਹ ਗੀਤ ਜਿੱਥੇ ਸਾਨੂੰ ਭਾਵੁਕ ਕਰਦਾ ਹਨ, ਉਥੇ ਨੌਜਵਾਨਾਂ ਲਈ ਆਪਣੇ ਦੇਸ਼ ਵਿਚ ਰਹਿ ਕੇ ਆਪਣੇ ਸਸਕਾਰਾਂ ਨਾਲ ਜੁੜੇ ਰਹਿਣ ਦਾ ਵੱਡਾ ਸੁਨੇਹਾ ਦਿੰਦਾ ਹੈ | ਸੰਗੀਤਕਾਰ ਹਰੀ ਅਮਿਤ ਅਤੇ ਜੈ ਮਿਊਜ਼ਕ ਪੰਜਾਬੀ ਦੀ ਪੇਸ਼ਕਸ਼ ਗੀਤ ਪੁੱਤ ਪ੍ਰਦੇਸੀ ਦੀ ਅੱਜ ਸ਼ੂਟਿੰਗ ਹੋਣ ਉਪਰਮਤ ਬਹੁਤ ਜਲਦ ਹੀ ਦੂਰਦਰਸ਼ਨ ਅਤੇ ਯੂ-ਟਿਊਬ ਚੈਨਲ 'ਤੇ ਜਾਰੀ ਹੋਵੇਗਾ | ਇਸ ਮੌਕੇ ਸ਼ੂਟਿੰਗ ਦੌਰਾਨ ਮੁਖਤਾਰ ਸਿੰਘ ਗਿੱਲ, ਬਲਬੀਰ ਕੌਰ ਗਿੱਲ, ਗਾਇਕ ਗੁਰਮੇਜ ਸਹੋਤਾ, ਮਾ: ਮਨਜੀਤ ਸਿੰਘ ਵੱਸੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਸਮੁਚੀ ਸ਼ੂਟਿੰਗ ਦੌਰਾਨ ਵੀਡੀਓ ਡਾਇਰੈਕਟਰ ਪ੍ਰੋਡਿਊਸਰ ਦਿਲਬਾਗ ਹੁੰਦਲ, ਕੈਮਰਾਮੈਨ ਅਵਤਾਰ ਭਿੰਡਰ ਦੀ ਦੇਖ ਰੇਖ ਹੇਠ ਮੁਕੰੰਮਲ ਹੋਈ |