07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦਰਜੀ ਦਾ ਕੰਮ ਕਰਨ ਵਾਲੇ ਦੇ ਸਪੁੱਤਰ ਨੇ ਲੈਫ਼ਟੀਨੈਂਟ ਦੇ ਅਹੁਦੇ 'ਤੇ ਪਹੰੁਚ ਵੱਡਾ ਮੁਕਾਮ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 02-06-2025
ਨਾਭਾ, 1 ਜੂਨ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਪਿੰਡ ਵਜੀਦਪੁਰ ਦੇ 24 ਸਾਲਾਂ ਨੌਜਵਾਨ ਇੰਦਰਜੀਤ ਸਿੰਘ ਦੀ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਵਜੋਂ ਚੋਣ ਹੋਣ ਉਪਰੰਤ ਅੱਜ ਆਪਣੇ ਘਰ ਪਹੰੁਚਣ 'ਤੇ ਪਿੰਡ ਵਾਸੀਆਂ ਅਤੇ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇੰਦਰਜੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਨਿਰਮਲ ਕੌਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਇਸ ਨਿਯੁਕਤੀ ਲਈ ਉਹ ਬਹੁਤ ਖ਼ੁਸ਼ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਦੇ ਭਰਾ ਜਸਵੀਰ ਸਿੰਘ ਛਿੰਦਾਂ ਅਤੇ ਇੰਜ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਰਾਜਗੜ੍ਹ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ 12ਵੀਂ ਦੀ ਪੜ੍ਹਾਈ ਮੈਰੀਟੋਰੀਅਸ ਸਕੂਲ ਪਟਿਆਲਾ ਤੋਂ ਪ੍ਰਾਪਤ ਕੀਤੀ | ਉਪਰੰਤ ਉਹ 2019 ਵਿਚ ਭਾਰਤੀ ਫੌਜ ਬਤੌਰ ਕਲੈਰੀਕਲ ਵਜੋਂ ਨਿਯੁਕਤ ਹੋਏ ਉਸ ਤੋਂ ਬਾਅਦ ਜੁਲਾਈ 2024 ਵਿਚ ਏ.ਸੀ.ਸੀ. ਦੀ ਪ੍ਰੀਖਿਆ ਦਿੱਤੀ ਅਤੇ ਅਪ੍ਰੈਲ 2025 ਵਿਚ ਐਸ.ਐਸ.ਬੀ. ਦੀ ਇੰਟਰਵਿਊ ਦਿੱਤੀ ਅਤੇ ਬਾਅਦ ਉਹ ਭਾਰਤੀ ਫ਼ੌਜ ਵਿਚ ਬਤੌਰ ਲੈਫ਼ਟੀਨੈਂਟ ਨਿਯੁਕਤ ਹੋਇਆ | ਇਸ ਮੌਕੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਉਸ ਦੀ ਤਿੰਨ ਸਾਲ ਦੀ ਟਰੇਨਿੰਗ ਆਈ.ਐਮ.ਏ. ਦੇਹਰਾਦੂਨ ਵਿਖੇ ਹੋਵੇਗੀ | ਉਸ ਨੇ ਮਾਣ ਸਨਮਾਨ ਦੇਣ ਲਈ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਦਰਜੀਤ ਸਿੰਘ ਦੇ ਦਾਦਾ ਲਾਲ ਸਿੰਘ, ਦਾਦੀ ਅਮਰ ਕੌਰ, ਤਾਇਆ ਜੈ ਰਾਮ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਨਾਨੀ ਨਛੱਤਰ ਕੌਰ, ਮੇਜਰ ਸਿੰਘ ਬੀ.ਪੀ.ਈ.ਉ. ਬਲਾਕ ਬਾਬਰਪੁਰ, ਕਿ੍ਸ਼ਨ ਰਾਣੀ ਡਾਇਰੈਕਟਰ ਅਲਮਾ ਕਿਡਜ਼ ਸਕੂਲ ਨਾਭਾ, ਜਸਪਾਲ ਸਿੰਘ ਵਜੀਦਪੁਰ, ਕੁਲਦੀਪ ਸਿੰਘ ਮਾਮਾ, ਮਨਪ੍ਰੀਤ ਸਿੰਘ, ਲਖਵੀਰ ਸਿੰਘ, ਸੁਖਜੀਵਨ ਸਿੰਘ, ਸੁਖਪਾਲ ਸਿੰਘ, ਮਨਿੰਦਰਜੀਤ ਸਿੰਘ, ਗੁਰਜਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 400 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਪਾਤੜਾਂ ਵਿਖੇ ਹੋਈ ਮੀਟਿੰਗ
Ad Position 24