ਪਟਿਆਲਾ, 1 ਜੂਨ (ਗੁਰਵਿੰਦਰ ਸਿੰਘ ਔਲਖ)-ਇਕ ਰਾਜ ਤੋਂ ਦੂਜੇ ਰਾਜਾਂ ਦੇ ਰੰਗਮੰਚੀ ਸਭਿਆਚਾਰਕ ਅਦਾਨ ਪ੍ਰਦਾਨ ਨੀਤੀ ਦੇ ਤਹਿਤ ਪੱਛਮੀ ਖੇਤਰ ਸਭਿਆਚਾਰਕ ਕੇਂਦਰ ਉਦੇਪੁਰ (ਰਾਜਸਥਾਨ) ਦੇ ਡਾਇਰੈਕਟਰ ਐਮ ਫੁਰਕਾਨ ਖਾਨ ਦੇ ਵਿਸ਼ੇਸ਼ ਸੱਦੇ ਉੱਤੇ ਕਲਾਕਿ੍ਤੀ ਪਟਿਆਲਾ ਦੇ ਰੰਗਮੰਚ ਦੇ ਕਲਾਕਾਰਾਂ ਨੇ ਆਪਣੇ ਹਿੰਦੀ ਨਾਟਕ ''ਮੁਝੇ ਅੰਮਿ੍ਤਾ ਚਾਹੀਏ'' ਦੇ ਜੀਵੰਤ ਅਤੇ ਸਫਲ ਮੰਚਨ ਕੀਤਾ ਗਿਆ | ਉਦੇਪੁਰ ਦੇ ਸ਼ਿਲਪਗ੍ਰਾਮ ਦੇ ਰੰਗਸ਼ਾਲਾ ਦਰਪਣ ਹਾਲ ਵਿਖੇ ਹਰ ਮਹੀਨੇ ਨਾਟਕ ਲੜੀ ਦੇ ਅਧੀਨ ਮੰਚਿਤ ਕੀਤੇ ਗਏ ਇਸ ਨਾਟਕ ਦਾ ਨਿਰਦੇਸ਼ਨ ਕਲਾਕਿ੍ਤੀ ਪਟਿਆਲਾ ਦੀ ਡਾਇਰੈਕਟਰ ਅਦਾਕਾਰਾ ਅਤੇ ਨਿਰਦੇਸ਼ਕਾਂ ਪਰਮਿੰਦਰਪਾਲ ਕੌਰ ਨੇ ਕੀਤਾ ਜਿਸ ਦੇ ਲੇਖਕ ਯੋਗੇਸ਼ ਤਿ੍ਪਾਠੀ ਸਨ | ''ਮੁਝੇ ਅੰਮਿ੍ਤਾ ਚਾਹੀਏ'' ਨਾਟਕ ਅੱਜ ਦੇ ਸਮਾਜ ਵਿਚ ਨਾਰੀ ਦੀ ਸਥਿਤੀ ਨੂੰ ਦਿਖਾਉਂਦਾ ਹੈ ਅਤੇ ਨਾਲ ਹੀ ਰੰਗਮੰਚ ਨੂੰ ਇਕ ਵਿਅਕਤੀਤਵ ਨਿਰਮਾਣ ਦੇ ਲਈ ਜ਼ਰੂਰੀ ਸਾਜ਼ੋ-ਸਮਾਨ ਦੇ ਰੂਪ ਵਿਚ ਸਿੱਧ ਕਰਦਾ ਹੈ | ਨਾਟਕ ਦੇ ਮੁੱਖ ਪਾਤਰਾਂ ਵਿਚ ਸਾਰੇ ਕਲਾਕਾਰ ਰਵੀ ਭੂਸ਼ਣ, ਵਿਨੋਦ ਕੌਸ਼ਲ, ਗੋਪਾਲ ਸ਼ਰਮਾ, ਅੰਜੂ ਸੈਣੀ, ਮਨਸ਼ਾ ਪਸਰੀਜਾ, ਲਕਸ਼ੇ ਸ਼ਰਮਾ, ਸਿਮਰਨਜੀਤ ਕੌਰ, ਕੁਲਦੀਪ ਸਿੰਘ, ਨਿਰਮਲ ਸਿੰਘ ਅੰਜਲੀ, ਦਲਵੀਰ ਦਿਲ ਆਦਿ ਸ਼ਾਮਿਲ ਸਨ | ਨਾਟਕ ਦੇ ਸੰਗੀਤ ਲਈ ਹਰਜੀਤ ਗੁੱਡੂ ਅਤੇ ਰੌਸ਼ਨੀ ਪ੍ਰਬੰਧ ਲਈ ਹਰਮੀਤ ਭੁੱਲਰ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਦਿੱਤਾ | ਪ੍ਰੋਗਰਾਮ ਵਿਚ ਕੇਂਦਰ ਦੇ ਡਿਪਟੀ ਡਾਇਰੈਕਟਰ ਪਵਨ ਅਮਰਾਵਤ ਸਮੇਤ ਸ਼ਹਿਰ ਦੇ ਪਤਵੰਤੇ ਸ਼ਾਮਿਲ ਰਹੇ | ਪ੍ਰੋਗਰਾਮ ਦਾ ਸੰਚਾਲਨ ਕੇਂਦਰ ਦੇ ਸਹਾਇਕ ਨਿਰਦੇਸ਼ਕ (ਵਿੱਤ ਅਤੇ ਅਕਾਊਾਟ) ਦੁਰਗੇਸ਼ ਚੰਦਵਾਨੀ ਨੇ ਬਾਖ਼ੂਬੀ ਢੰਗ ਨਾਲ ਕੀਤਾ |