07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2 ਵਿਖੇ ਮਾਪੇ ਅਧਿਆਪਕ-ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 02-06-2025
ਭਾਦਸੋਂ, 1 ਜੂਨ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2 ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਬੱਚਿਆਂ ਨੂੰ ਛੁੱਟੀਆਂ ਦੇ ਕੰਮ ਦੇ ਨਾਲ-ਨਾਲ ਸਿਹਤ ਸੰਬੰਧੀ, ਵਾਤਾਵਰਨ ਬਚਾਉਣ ਸੰਬੰਧੀ, ਤੰਬਾਕੂ ਮੁਕਤ ਸਮਾਜ ਅਤੇ ਸਿੰਗਲ-ਯੂਜ਼ ਪਲਾਸਟਿਕ ਨੂੰ ਕਰੋ ਨਾਂਹ ਤਹਿਤ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ | ਇਸ ਸਮੇਂ ਬਲਾਕ ਸਿੱਖਿਆ ਅਫ਼ਸਰ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਕਿਹਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਇਸ ਦੀ ਜਗ੍ਹਾ ਵਾਤਾਵਰਨ ਅਨੁਕੂਲ ਤਰੀਕੇ ਅਪਣਾਉਣੇ ਚਾਹੀਦੇ ਹਨ | ਜਿਸ ਤਰ੍ਹਾਂ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਜਗ੍ਹਾ ਕੱਪੜੇ ਜਾਂ ਜੂਟ ਦੇ ਬਣੇ ਝੋਲ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਸਮੇਂ ਮੁੱਖ ਅਧਿਆਪਕ ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ ਨੇ ਮੀਟਿੰਗ 'ਚ ਕਿਹਾ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਨਾਲ ਹੀ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ | ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਭੰਗੂ ਹੇਮਕੁੰਟ ਪੈਟਰੋਲ ਪੰਪ ਕਨਸੂਹਾ ਕਲਾਂ, ਚੇਅਰਮੈਨ ਐੱਸ.ਐੱਮ.ਸੀ. ਸੁਖਦੀਪ ਸਿੰਘ, ਸਤਗੁਰ ਸਿੰਘ, ਡੋਗਰ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਧਰਮ ਸਿੰਘ, ਰਸਵਿੰਦਰ ਕੌਰ, ਬੀਰਪਾਲ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਪੂਨਮ ਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਦੀ ਹੋਈ ਇਕੱਤਰਤਾ ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਨੂੰ ਪਟਿਆਲਾ ਪੁੱਜਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਵੱਡੇ ਇਕੱਠ ਨੇ ਕੀਤਾ ਸਤਿਕਾਰ...
Ad Position 24