07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦਸਮੇਸ਼ ਕਲੱਬ ਰੱਤੋਂ ਵਲੋਂ ਕਰਵਾਏ ਕਿ੍ਕਟ ਟੂਰਨਾਮੈਂਟ 'ਚ ਡਾ. ਮਨੋਹਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ

Ad Position 21
No active advertisement
ਅਜੀਤ ਡੈਸਕ 02-06-2025
ਖਮਾਣੋਂ, 1 ਜੂਨ (ਮਨਮੋਹਣ ਸਿੰਘ ਕਲੇਰ)-ਪਿੰਡ ਰੱਤੋਂ ਵਿਖੇ ਦਸਮੇਸ਼ ਕਲੱਬ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਹਲਕਾ ਬਸੀ ਪਠਾਣਾਂ ਦੇ ਸੀਨੀਅਰ ਕਾਂਗਰਸ ਆਗੂ ਡਾ. ਮਨੋਹਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਇਕ ਦਿਨਾ ਟੂਰਨਾਮੈਂਟ ਵਿਚ ਦੂਰ-ਦੂਰ ਇਲਾਕਿਆਂ ਤੋਂ ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲਾ ਕੋਹਾੜਾ ਅਤੇ ਧਰਮਕੋਟ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ | ਜਿਸ ਵਿਚ ਕੋਹਾੜਾ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤ ਕੇ 41 ਹਜ਼ਾਰ ਦਾ ਪਹਿਲਾ ਇਨਾਮ ਅਤੇ ਦੂਜਾ ਸਥਾਨ ਹਾਸਲ ਕਰਕੇ ਧਰਮਕੋਟ ਦੀ ਟੀਮ ਨੇ 28 ਹਜ਼ਾਰ ਰੁਪਇਆ ਦਾ ਇਨਾਮ ਜਿੱਤਿਆ | ਸਫਾਬਾਦ ਦੀ ਟੀਮ ਨੇ 21 ਹਜ਼ਾਰ ਦਾ ਨਕਦ ਇਨਾਮ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ | ਡਾ. ਮਨੋਹਰ ਸਿੰਘ ਨੇ ਪਿੰਡ ਵਾਸੀਆਂ ਖ਼ਾਸ ਕਰਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨਾਲ ਜਿੱਥੇ ਨੌਜਵਾਨਾਂ ਦੀ ਸਿਹਤ ਵਧੀਆ ਰਹਿੰਦੀ ਹੈ, ਉੱਥੇ ਹੀ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦੀਆਂ ਹਨ | ਪਿੰਡ ਵਾਸੀਆਂ ਦਾ ਮੰਨਣਾ ਹੈ, ਕਿ ਨੌਜਵਾਨਾਂ ਦੇ ਇਸ ਕਦਮ ਨਾਲ ਪਿੰਡ ਰੱਤੋਂ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਅੱਗੇ ਨੂੰ ਵੀ ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਰਹੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੀ ਗੁਰਮ ਮਹਿਦੂਦਾਂ, ਸੁੱਖੀ ਬਦੇਸ਼ਾ, ਚੰਨੀ ਰੱਤੋਂ, ਜੁਗਰਾਜ ਮਾਵੀ, ਸ਼ੈਰੀ ਧੂੰਦਾ, ਜਯੋਤੀ ਰੱਤੋਂ, ਰਮਨ ਰੱਤੋਂ, ਡਾਕਟਰ ਰੱਤੋਂ, ਜ਼ਿਲ੍ਹਾ ਕਾਂਗਰਸ ਵਾਈਸ ਪ੍ਰਧਾਨ ਭੀਮ ਚੰਦ ਸ਼ੁਕਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ ਰਾਏਪੁਰ, ਬਰਿੰਦਰ ਸਿੰਘ ਮੋਹਣਮਾਜਰਾ, ਹਰੀਸ਼ ਸ਼ਰਮਾ ਸੰਘੋਲ ਅਤੇ ਇੰਦਰ ਸੁਹਾਵੀ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਅਮਲੋਹ ਮੰਡੀ 'ਚ ਮੱਕੀ ਦੀ ਆਮਦ ਸ਼ੁਰੂ, ਸ਼ੁਰੂਆਤੀ ਭਾਅ 2150 ਤੋਂ 2200 ਪ੍ਰਤੀ ਕੁਇੰਟਲ ਅਗਲੀ ਖ਼ਬਰ ਭਾਵਿਪ ਵਲੋਂ ਬਿਰਧ ਆਸ਼ਰਮ 'ਚ ਰਹਿੰਦੇ ਬਜ਼ੁਰਗਾਂ ਲਈ ਰਾਸ਼ਨ ਸਮੱਗਰੀ ਦਾਨ
Ad Position 24