07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਮਲੋਹ ਮੰਡੀ 'ਚ ਮੱਕੀ ਦੀ ਆਮਦ ਸ਼ੁਰੂ, ਸ਼ੁਰੂਆਤੀ ਭਾਅ 2150 ਤੋਂ 2200 ਪ੍ਰਤੀ ਕੁਇੰਟਲ

Ad Position 21
No active advertisement
ਅਜੀਤ ਡੈਸਕ 02-06-2025
ਅਮਲੋਹ, 1 ਜੂਨ (ਅੰਮਿ੍ਤ ਸਿੰਘ ਸ਼ੇਰਗਿੱਲ)-ਅੱਜ ਅਮਲੋਹ ਅਨਾਜ ਮੰਡੀ 'ਚ ਬਸੰਤ ਰੁੱਤ ਦੀ ਮੱਕੀ ਦੀ ਆਮਦ ਸ਼ੁਰੂ ਹੋ ਗਈ ਹੈ, ਅੱਜ ਪਹਿਲੇ ਦਿਨ ਬੋਲੀ 'ਤੇ ਨਵੀਂ ਮੱਕੀ ਦਾ ਭਾਅ 2150 ਤੋਂ 2200 ਪ੍ਰਤੀ ਕੁਇੰਟਲ ਦਰਮਿਆਨ ਰਿਹਾ | ਮੰਡੀ ਵਿਚ ਮੌਜੂਦ ਆੜ੍ਹਤੀਆਂ ਨੇ ਗੱਲ ਕਰਨ 'ਤੇ ਦੱਸਿਆ ਕਿ ਇਸ ਵਾਰ ਮੱਕੀ ਦੀ ਗੁਣਵੱਤਾ ਪਿਛਲੇ ਸਾਲ ਨਾਲੋਂ ਕਾਫ਼ੀ ਬਿਹਤਰ ਹੈ ਤੇ ਆਉਣ ਵਾਲੇ ਦਿਨਾਂ ਵਿਚ ਜਿਵੇਂ ਜਿਵੇਂ ਆਮਦ ਤੇਜ਼ ਹੋਏਗੀ ਮੱਕੀ ਦੀ ਗੁਣਵੱਤਾ ਵਿਚ ਵੀ ਹੋਰ ਸੁਧਾਰ ਆਵੇਗਾ | ਜਾਣਕਾਰੀ ਮੁਤਾਬਿਕ, ਮੱਕੀ ਦੇ ਪੱਕਣ ਲਈ ਲਗਪਗ 120 ਦਿਨ ਲੱਗਦੇ ਹਨ | ਇਲਾਕੇ ਵਿਚ ਇਸ ਦੀ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਈ ਸੀ, ਜਿਸ ਕਰਕੇ ਅਗਲੇ ਹਫ਼ਤੇ ਤੱਕ ਮੰਡੀ 'ਚ ਆਮਦ ਤੇਜ਼ ਹੋ ਜਾਵੇਗੀ | ਇਹ ਵੀ ਵਰਨਣਯੋਗ ਹੈ ਕਿ ਇਸ ਵਾਰ ਅਮਲੋਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕਈ ਕਿਸਾਨਾਂ ਨੇ ਸੂਰਜਮੁਖੀ ਦੀ ਥਾਂ ਮੱਕੀ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਹੈ | ਪਿਛਲੇ ਸਾਲਾਂ ਵਿਚ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵਧੀਆ ਮੁਨਾਫ਼ਾ ਹੋਇਆ ਸੀ, ਜਦਕਿ ਸੂਰਜਮੁਖੀ ਦੀ ਫ਼ਸਲ ਉਚਿੱਤ ਬੀਜ ਦੀ ਕਮੀ ਕਾਰਨ ਪ੍ਰਭਾਵਿਤ ਹੋਈ ਸੀ | ਜਿਸ ਕਾਰਨ ਕਿਸਾਨਾਂ ਨੇ ਰਕਬੇ ਵਿਚ ਮੱਕੀ ਬੀਜੀ ਹੈ | ਅੱਜ ਪਹਿਲੇ ਦਿਨ ਮੰਡੀ ਵਿਚ ਮੱਕੀ ਦੀ ਖ਼ਰੀਦ ਦੀ ਸ਼ੁਰੂਆਤ ਹੋਣ ਸਮੇਂ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਨਰੇਸ਼ ਕੁਮਾਰ ਗਰਗ, ਰਾਜ ਸਿੰਘ ਵਿਰਕ, ਮੋਹਿਤ ਬਾਂਸਲ, ਮਹਿੰਦਰ ਪਾਲ, ਹੈਪੀ, ਮੁਨੀਮ ਜੂਨੀਅਰ ਪ੍ਰਧਾਨ ਗਗਨਦੀਪ ਧੀਰ ਅਤੇ ਮੋਹਨ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੀ ਚੋਣ 6 ਮਹੀਨੇ ਲਈ ਅੱਗੇ ਵਧਾਈ-ਚੇਅਰਮੈਨ ਐਸ.ਐਸ. ਅਗਲੀ ਖ਼ਬਰ ਦਸਮੇਸ਼ ਕਲੱਬ ਰੱਤੋਂ ਵਲੋਂ ਕਰਵਾਏ ਕਿ੍ਕਟ ਟੂਰਨਾਮੈਂਟ 'ਚ ਡਾ. ਮਨੋਹਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ
Ad Position 24