ਫ਼ਤਹਿਗੜ੍ਹ ਸਾਹਿਬ, 1 ਜੂਨ (ਮਨਪ੍ਰੀਤ ਸਿੰਘ)-ਅੱਜ ਇੱਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਜਨਰਲ ਇਜਲਾਸ ਦੀ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ. ਐਸ. ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਟਰੱਸਟ ਦੇ ਚੇਅਰਮੈਨ ਦੀ ਚੋਣ ਜੋ ਜੂਨ ਮਹੀਨੇ ਵਿਚ ਹੋਣੀ ਸੀ, ਉਹ ਹੁਣ 6 ਮਹੀਨੇ ਲਈ ਜਨਰਲ ਇਜਲਾਸ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅੱਗੇ ਪਾ ਦਿੱਤੀ ਹੈ | ਇਸ ਤੋਂ ਇਲਾਵਾ ਟਰੱਸਟ ਦੀ ਮੈਂਬਰਸ਼ਿਪ ਬਣਾਉਣ ਦੀ ਵੀ 30 ਜੂਨ ਤੱਕ ਮਿਤੀ ਵਧਾਈ ਗਈ ਹੈ | ਚੇਅਰਮੈਨ. ਐਸ.ਐਸ. ਨੇ ਜਨਰਲ ਇਜਲਾਸ ਦੇ ਮੈਂਬਰਾਂ ਨੂੰ ਆਪਣੇ ਸਮੇਂ ਵਿਚ ਕਰਵਾਏ ਕੰਮਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ | ਜਨਰਲ ਇਜਲਾਸ ਵਿਚ ਵੱਖ-ਵੱਖ ਬੁਲਾਰਿਆਂ ਸੁਖਬੀਰ ਸਿੰਘ ਸ਼ਾਲੀਮਾਰ ਸਰਪ੍ਰਸਤ, ਪਰਮਜੀਤ ਸਿੰਘ ਜਲੰਧਰ, ਡਾ. ਗੁਰਮੀਤ ਸਿੰਘ ਸਕੱਤਰ, ਨਿਰਮਲ ਸਿੰਘ ਮੀਨੀਆ, ਬਲਦੇਵ ਸਿੰਘ ਦੁਸਾਂਝ, ਠੇਕੇਦਾਰ ਰਣਜੀਤ ਸਿੰਘ, ਸੁਖਦੇਵ ਸਿੰਘ ਰਾਜ, ਅਮੀਂ ਚੰਦ, ਰਾਜਕੁਮਾਰ ਪਾਤੜਾਂ, ਦਰਸ਼ਨ ਸਿੰਘ ਪਾਇਲ, ਕੁਲਦੀਪ ਸਿੰਘ ਜੰਮੂ, ਦਵਿੰਦਰ ਸਿੰਘ ਫ਼ਤਿਹਪੁਰ, ਪਰਮਜੀਤ ਸਿੰਘ ਖੰਨਾ, ਨਰਿੰਦਰ ਕਸ਼ਯਪ, ਐਨ.ਆਰ. ਮਹਿਰਾ ਚੰਡੀਗੜ੍ਹ, ਬਲਵਿੰਦਰ ਕੌਰ ਧਨੌੜਾ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸਰਵਨ ਸਿੰਘ ਬਿਹਾਲ ਆਦਿ ਬੁਲਾਰਿਆਂ ਨੇ ਟਰੱਸਟ ਵਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਵਿਕਾਸ ਦੇ ਕੰਮਾਂ, ਜਿਵੇਂ ਸਟੀਮ ਪਲਾਂਟ ਲਾਉਣ ਰੋਟੀਆਂ ਬਣਾਉਣ ਦੀ ਮਸ਼ੀਨ ਲਿਆਉਣੀ, ਪ੍ਰਬੰਧਕੀ ਬਲਾਕ ਦਾ ਨਵੀਨੀਕਰਨ ਕਰਨ, ਦਰਬਾਰ ਸਾਹਿਬ ਵਿਖੇ ਨਵੇਂ ਝੂਮਰ ਤੇ ਪੱਖੇ ਏ.ਸੀ. ਲਾਉਣ, ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਵਿੱਤੀ ਸਹਾਇਤਾ ਦੇਣ ਵਰਗੇ ਕਾਰਜ ਜੋ ਕਰਵਾਏ ਗਏ ਹਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੇਅਰਮੈਨ ਦੀ ਚੋਣ ਦੋ ਸਾਲ ਦੀ ਥਾਂ 'ਤੇ ਤਿੰਨ ਸਾਲ ਜਾਂ ਪੰਜ ਸਾਲ ਕਰਨੀ ਚਾਹੀਦੀ ਹੈ ਤਾਂ ਜੋ ਸ਼ੁਰੂ ਕੀਤੇ ਕਾਰਜ ਸਮੇਂ ਸਿਰ ਪੂਰੇ ਕੀਤੇ ਜਾ ਸਕਣ | ਮੀਟਿੰਗ ਵਿਚ ਚੇਅਰਮੈਨ ਐਸ.ਐਸ. ਨੇ ਸਮਾਜ ਦੇ ਪੜ੍ਹਾਈ ਵਿਚ ਅੱਵਲ ਆਉਣ ਵਾਲੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਅਤੇ ਟਰੱਸਟ ਦੇ ਮੈਂਬਰ ਬਣਾਉਣ ਤੇ ਵੀ ਵਧੀਆ ਕੰਮ ਕਰਨ ਵਾਲੇ ਟਰੱਸਟੀ ਮੈਂਬਰਾਂ ਜੈ ਕਿ੍ਸ਼ਨ ਕਸ਼ਯਪ,ਰਾਜ ਕੁਮਾਰ, ਕੁਲਦੀਪ ਸਿੰਘ ਜੰਮੂ ਦਾ ਸਨਮਾਨ ਕੀਤਾ | ਇਸ ਮੌਕੇ ਖ਼ਜ਼ਾਨਚੀ ਜਸਪਾਲ ਸਿੰਘ ਕਲੋਂਦੀ ਨੇ ਪਿਛਲੇ ਸਾਲਾਂ ਦੌਰਾਨ ਆਮਦਨੀ ਤੇ ਖ਼ਰਚੇ ਦਾ ਸਾਰਾ ਵੇਰਵੇ ਸਹਿਤ ਇਜਲਾਸ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ | ਇਜਲਾਸ ਵਿਚ ਰਾਏ ਸਿੰਘ, ਰਕੇਸ਼ ਕੁਮਾਰ, ਬਲਬੀਰ ਸਿੰਘ, ਤਰਸੇਮ ਸਿੰਘ, ਬਸੰਤ ਸਿੰਘ, ਤਰਸੇਮ ਸਿੰਘ ਮੋਗਾ, ਮਹਿੰਦਰ ਸਿੰਘ ਖੰਨਾ, ਸੰਤੋਖ ਸਿੰਘ, ਰਘਬੀਰ ਸਿੰਘ, ਅਜਾਇਬ ਸਿੰਘ, ਹਰਨੇਕ ਸਿੰਘ ਨਾਭਾ, ਕੈਪਟਨ ਹਰਜੀਤ ਸਿੰਘ, ਸੁੱਚਾ ਸਿੰਘ, ਤਾਰਾ ਸਿੰਘ, ਅਮਨਪ੍ਰੀਤ ਸਿੰਘ, ਨਵਜੀਤ ਕੌਰ, ਚੇਤਨ ਸਿੰਘ ਅਤੇ ਜੋਗਿੰਦਰ ਪਾਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਮੈਂਬਰਾਂ ਨੇ ਹਿੱਸਾ ਲਿਆ |