21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵੇਰਕਾ ਪਲਾਂਟ 'ਚ ਹੋਇਆ 32 ਲੱਖ ਤੋਂ ਵੱਧ ਦਾ ਗ਼ਬਨ

Ad Position 21
No active advertisement
ਅਜੀਤ ਡੈਸਕ 04-06-2025
ਪਟਿਆਲਾ, 3 ਜੂਨ (ਮਨਦੀਪ ਸਿੰਘ ਖਰੌੜ)-ਸਥਾਨਕ ਵੇਰਕਾ ਪਲਾਂਟ ਵਿਚ 32 ਲੱਖ 77 ਹਜ਼ਾਰ ਰੁਪਏ ਦਾ ਗ਼ਬਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਤਹਿਤ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਜੂਨੀਅਰ ਕਾਰਜਕਾਰੀ ਮਾਰਕੀਟਿੰਗ ਦੀ ਆਸਾਮੀ 'ਤੇ ਨਿਯੁਕਤ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਵੇਰਕਾ ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਵਲੋਂ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਗਈ ਕਿ ਗੁਰਪ੍ਰੀਤ ਸਿੰਘ ਪਟਿਆਲਾ ਵੇਰਕਾ ਪਲਾਂਟ ਦੇ ਵਿਚ ਮਾਰਕੀਟਿੰਗ ਦੀ ਆਸਾਮੀ 'ਤੇ ਨਿਯੁਕਤ ਹੈ | ਉਸ 'ਤੇ ਸ਼ੱਕ ਪੈਣ ਤਹਿਤ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ | ਕਮੇਟੀ ਦੀ ਰਿਪੋਰਟ ਦੇ ਵਿਚ ਪਤਾ ਲੱਗਾ ਹੈ ਕਿ ਉਕਤ ਮੁਲਾਜ਼ਮ ਨੇ ਅਦਾਰੇ ਦੀ ਅਮਾਨਤ ਤੇ ਖ਼ਿਆਨਤ, ਹੇਰਾਫੇਰੀ, ਜਾਅਲਸਾਜ਼ੀ ਅਤੇ ਧੋਖਾਧੜੀ ਕਰ ਕੇ 32 ਲੱਖ 77 ਹਜ਼ਾਰ ਰੁਪਏ ਦਾ ਗ਼ਬਨ ਕੀਤਾ ਹੈ | ਜਿਸ ਤਹਿਤ ਪੁਲਿਸ ਵਲੋਂ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | ਇਸ ਸੰਬੰਧੀ ਡੀ.ਐਸ.ਪੀ. ਸਿਟੀ-2 ਮਨੋਜ ਗੋਰਸੀ ਨੇ ਦਸਿਆ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ | ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਪਲਾਂਟ ਤੋਂ ਸਾਮਾਨ ਬਾਹਰ ਅੰਦਰ ਜਾਣ ਸਮੇਂ ਪਾਸਾਂ ਤੋਂ ਬਿਨਾਂ ਗੱਡੀਆਂ ਅੰਦਰ ਬਾਹਰ ਭੇਜੀਆਂ ਗਈਆਂ ਸੀ | ਫਿਲਹਾਲ ਇਹ ਪੜਤਾਲ ਅਜੇ ਚਲ ਰਹੀ ਹੈ | ਪੁਲਿਸ ਵਲੋਂ ਅਜੇ ਪਲਾਂਟ ਦਾ ਰਿਕਾਰਡ ਮੰਗਵਾਇਆ ਜਾਣ ਤੋਂ ਬਾਅਦ ਵਾਚਣ ਤੋਂ ਬਾਅਦ ਹੀ ਕਿਸੇ ਸਿੱਟੇ 'ਤੇ ਪਹੁੰਚਿਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਅਜੇ ਪੜਤਾਲ ਦੌਰਾਨ ਕਿਸੇ ਹੋਰ ਵਿਅਕਤੀ ਜਾਂ ਪਲਾਂਟ ਦੇ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਨੂੰ ਵੀ ਇਸ ਕੇਸ ਵਿਚ ਸ਼ਾਮਲ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਤੇ ਟਰੱਸਟ ਹੋਏ ਦੋਫਾੜ ਅਗਲੀ ਖ਼ਬਰ ਕ੍ਰਿਕਟ ਟੂਰਨਾਮੈਂਟ ਦਾ ਬਾਬਾ ਬਲਵੀਰ ਸਿੰਘ ਨੇ ਕੀਤਾ ਉਦਘਾਟਨ
Ad Position 24