ਪਟਿਆਲਾ, 3 ਜੂਨ (ਅ.ਸ. ਆਹਲੂਵਾਲੀਆ)-ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਲਹੌਰੀ ਗੇਟ ਪਟਿਆਲਾ ਵਿਖੇ ਸਮੂਹ ਵਿਸ਼ਵਕਰਮਾ ਵੰਸ਼ੀ ਮੈਂਬਰਾਂ ਦੀ ਮੀਟਿੰਗ ਵਿਚ ਵਿਸ਼ਵਕਰਮਾ ਮੰਦਿਰ ਕਮੇਟੀ ਤੋਂ ਬਣਾਏ ਗਏ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨਲ ਵੈੱਲਫੇਅਰ ਟਰੱਸਟ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ | ਇਹ ਗੱਲ ਲਿਖਤੀ ਤੌਰ 'ਤੇ ਸੈਕਟਰੀ ਜਤਿੰਦਰ ਸਿੰਘ ਵਲੋਂ ਕਹੀ ਗਈ | ਉਨ੍ਹਾਂ ਇਸ ਮੌਕੇ ਦਸਿਆ ਗਿਆ ਕਿ ਕੁਝ ਲੋਕਾਂ ਵਲੋਂ ਟਰੱਸਟ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ | ਪ੍ਰਧਾਨ ਤੇ ਟਰੱਸਟੀ ਸੁਰਜੀਤ ਸਿੰਘ ਮਹਿਲ ਨੂੰ ਗੈਰ ਕਾਨੂੰਨੀ ਢੰਗ ਨਾਲ ਪ੍ਰਧਾਨਗੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਜਿਸ ਕਰਕੇ ਸਮੁੱਚੇ ਵਿਸ਼ਵਕਰਮਾ ਭਾਈਚਾਰੇ ਵਿਚ ਰੋਸ ਪਾਇਆ ਗਿਆ | ਮੰਦਰ ਵਿਚ 60 ਮੈਂਬਰਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਲੰਬੇ ਸਮੇਂ ਤੋਂ ਚਲਦੀ ਆ ਰਹੀ ਵਿਸ਼ਵਕਰਮਾ ਮੰਦਿਰ ਕਮੇਟੀ ਨੰਬਰ 1429 ਲਾਹੌਰੀ ਗੇਟ ਪਟਿਆਲਾ ਨੂੰ ਮੁੜ ਸੁਰਜੀਤ ਕੀਤਾ ਗਿਆ | ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਸੁਰਜੀਤ ਸਿੰਘ ਮਹਿਲ ਨੂੰ ਮੰਦਰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਕੋਰਮ ਪੂਰਾ ਕਰਨ ਲਈ ਆਪਣੀ ਟੀਮ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ | ਇਸ ਕਾਰਵਾਈ ਦਾ ਮਤਾ ਪਾ ਕੇ ਦਸਤਖ਼ਤ ਕਰਵਾਏ ਗਏ | ਮੀਟਿੰਗ ਵਿਚ ਜਗਜੀਤ ਸਿੰਘ ਸੱਗੂ, ਅਮਰਜੀਤ ਸਿੰਘ ਰਾਮਗੜ੍ਹੀਆ, ਸੁਖਦੇਵ ਸਿੰਘ, ਸਰੂਪ ਸਿੰਘ, ਅਮਰਜੀਤ ਸਿੰਘ ਸਪਾਲ, ਸੁਰਜੀਤ ਸਿੰਘ ਧੀਮਾਨ, ਸੂਬਾ ਸਿੰਘ ਰਾਮਗੜ੍ਹੀਆ, ਅਮਰੀਕ ਸਿੰਘ ਭੁੱਲਰ, ਹਾਕਮ ਸਿੰਘ, ਬਾਬੂ ਰਾਮ ਕਿ੍ਸ਼ਨ, ਗੁਰਦੀਪ ਸਿੰਘ ਮਹਿਲ, ਬਲਦੇਵ ਸਿੰਘ, ਸੁਸ਼ੀਲ ਸਿੰਘ, ਸੁਰਿੰਦਰ ਜੰਡੂ, ਬਲਜਿੰਦਰ ਸਿੰਘ ਜੰਡੂ ਅਤੇ ਹੋਰ ਵਿਸ਼ਵਕਰਮਾ ਵੰਸ਼ ਮੈਂਬਰ ਹਾਜ਼ਰ ਸਨ |