27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਿਉਣਾ ਉੱਚਾ ਦੇ ਕਈ ਦਰਜਨ ਆਗੂ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 05-06-2025
ਜਖਵਾਲੀ, 4 ਜੂਨ (ਨਿਰਭੈ ਸਿੰਘ)-ਪੰਜਾਬ ਕਾਂਗਰਸ ਵਿਚ ਨਿੱਤ ਨਵੇਂ ਚਿਹਰਿਆਂ ਦੀ ਸ਼ਮੂਲੀਅਤ ਜਾਰੀ ਹੈ | ਪਿੰਡ ਰਿਉਣਾ ਉੱਚਾ ਤੋਂ ਕਈ ਦਰਜਨਾਂ ਆਗੂ ਅਤੇ ਸਮਰਥਕ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਏ ਹਨ | ਇਨ੍ਹਾਂ ਨਵੇਂ ਆਏ ਵਰਕਰਾਂ ਨੇ ਪਾਰਟੀ ਦੀ ਵਿਚਾਰਧਾਰਾ ਅਤੇ ਨਾਗਰਾ ਦੀ ਨਿਰੋਲ ਨੇਤ੍ਰਤਾ 'ਤੇ ਪੂਰਾ ਭਰੋਸਾ ਜ਼ਾਹਿਰ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਰੇ ਨਵੇਂ ਸ਼ਾਮਿਲ ਹੋਏ ਆਗੂਆਂ ਅਮਨਦੀਪ ਸਿੰਘ, ਕੁਲਦੀਪ ਸਿੰਘ, ਜਗਵਿੰਦਰ ਸਿੰਘ, ਜਸਨਦੀਪ ਸਿੰਘ, ਰੋਹਿਤ ਕੁਮਾਰ, ਜਸਪਾਲ ਕੁਮਾਰ, ਜਗਦੀਪ ਰਾਏ, ਸ਼ੁਭਾਸ਼ ਚੰਦ, ਪ੍ਰਦੀਪ ਕੁਮਾਰ, ਪਰਵਿੰਦਰ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ, ਗੁਰਮੁੱਖ ਸਿੰਘ, ਰਮੇਸ਼ ਕੁਮਾਰ, ਰਮੇਸ਼ ਕੁਮਾਰ ਪੱਪੀ, ਪਿ੍ਤਪਾਲ ਸਿੰਘ, ਰਾਜਬੀਰ ਸਿੰਘ, ਸੰਗਤ ਰਾਮ, ਤੇਜਿੰਦਰ ਸਿੰਘ, ਦੀਪਕ ਕੁਮਾਰ, ਹਰਦੀਪ ਸਿੰਘ, ਅਮਨਦੀਪ ਸਿੰਘ, ਰੇਖਾ ਰਾਣੀ, ਜਰਨੈਲ ਸਿੰਘ, ਗੁਰਮੇਲ ਸਿੰਘ, ਸੁਖਦੀਪ ਸਿੰਘ, ਜਗਦੀਸ਼ ਸਿੰਘ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੰਤੋਸ਼ ਕੁਮਾਰੀ, ਆਸ਼ਾ ਦੇਵੀ, ਮਾਇਆ ਦੇਵੀ, ਚਰਨਜੀਤ ਕੌਰ, ਮਮਤਾ ਰਾਣੀ, ਊਸਾ ਰਾਣੀ, ਮੱਧੂ ਬਾਲਾ, ਸੁਖਵਿੰਦਰ ਕੌਰ, ਰਾਜੇ ਦੁਲਾਰੀ, ਰਜਨੀ ਰਾਣੀ, ਨਿਕੋ ਦੇਵੀ, ਕਮਲਾ ਦੇਵੀ, ਗੁਰਮੀਤ ਕੌਰ, ਸ਼ੋਭਾ ਰਾਣੀ ਆਦਿ ਦਾ ਕਾਂਗਰਸ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸ਼ਮੂਲੀਅਤ ਪਾਰਟੀ ਲਈ ਨਵੀਂ ਤਾਕਤ ਦਾ ਕੰਮ ਕਰੇਗੀ | ਨਾਗਰਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੰਜਾਬ ਦੇ ਭਵਿੱਖ ਬਾਰੇ ਗੰਭੀਰ ਹੈ ਅਤੇ ਕਾਂਗਰਸ ਦੀ ਨੀਤੀ, ਨੈਤਿਕਤਾ ਅਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਦੀ ਲਗਨ ਨੇ ਲੋਕਾਂ ਦੀ ਇਕ ਵਾਰ ਫਿਰ ਉਮੀਦ ਜਗਾਈ ਹੈ | ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਹ ਨਾਗਰਾ ਦੀ ਨਿਰਦੇਸ਼ਨ ਅਧੀਨ ਪੂਰੇ ਜੋਸ਼ ਨਾਲ ਪਿੰਡ ਪੱਧਰ 'ਤੇ ਲੋਕ ਸੇਵਾ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਬੂਟਾ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਜੱਲ੍ਹਾ ਸਾਬਕਾ ਸਰਪੰਚ, ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ, ਫੱਮਣ ਸਿੰਘ, ਪਾਖਰ ਸਿੰਘ, ਰਣਧੀਰ ਕੁਮਾਰ, ਗੁਰਜਿੰਦਰ ਸਿੰਘ ਕਾਲਾ, ਗੁਰਦਾਸ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਕੇਸਰ ਸਿੰਘ, ਮੋਹਨ ਲਾਲ, ਓਮ ਪ੍ਰਕਾਸ਼, ਦਲਬੀਰ ਸਿੰਘ, ਕੁਲਵਿੰਦਰ ਸਿੰਘ ਬਾਗੜੀਆ, ਰਣਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਰਿਉਣਾ, ਹਰਵਿੰਦਰ ਸਿੰਘ ਲਟੋਰ, ਸੁਖਵਿੰਦਰ ਸਿੰਘ ਕਾਲਾ, ਭੁਪਿੰਦਰ ਸਿੰਘ ਬਾਠ, ਮਨਜੀਤ ਸਿੰਘ ਚੀਮਾ, ਹਰਦੇਵ ਸਿੰਘ ਨੰਬਰਦਾਰ ਤੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੰਗਮੰਚ ਦੇ ਪ੍ਰਸਿੱਧ ਕਲਾਕਾਰ, ਨਿਰਦੇਸ਼ਕ ਗੋਪਾਲ ਸ਼ਰਮਾ ਸਨਮਾਨਿਤ ਅਗਲੀ ਖ਼ਬਰ ਸਾਨੂੰ ਆਪਣੀ ਨੇਕ ਕਮਾਈ 'ਚੋਂ ਦਸਵੰਧ ਧਾਰਮਿਕ ਕਾਰਜਾਂ 'ਚ ਪਾਉਣਾ ਚਾਹੀਦਾ-ਰਾਕੇਸ਼ ਗਰਗ
Ad Position 24