27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰੰਗਮੰਚ ਦੇ ਪ੍ਰਸਿੱਧ ਕਲਾਕਾਰ, ਨਿਰਦੇਸ਼ਕ ਗੋਪਾਲ ਸ਼ਰਮਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-06-2025
ਪਟਿਆਲਾ, 4 ਜੂਨ (ਗੁਰਪ੍ਰੀਤ ਸਿੰਘ ਚੱਠਾ)-ਨਟਰਾਜ ਆਰਟਸ ਥੀਏਟਰ ਦੇ ਡਾਇਰੈਕਟਰ, ਰੰਗ ਮੰਚ ਦੇ ਪ੍ਰਸਿੱਧ ਕਲਾਕਾਰ, ਨਿਰਦੇਸ਼ਕ ਅਤੇ ਸਰਵੋਤਮ ਥੀਏਟਰ ਪ੍ਰਮੋਟਰ ਪੰਜਾਬ ਦੇ ਅਵਾਰਡੀ ਕਲਾਕਾਰ ਗੋਪਾਲ ਸ਼ਰਮਾ ਨੂੰ ਰਾਸ਼ਟਰੀ ਜੋਤੀ ਕਲਾ ਮੰਚ ਅਤੇ ਜਸ਼ਨ ਇੰਟਰਟੇਨਮੈਂਟ ਵਲੋਂ ਕਰਵਾਏ ਗਏ ਸ਼ਾਨਦਾਰ ਸਮਾਗਮ ਵਿਚ 'ਸ਼ਾਨ-ਏ-ਪੰਜਾਬ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਵਲੋਂ ਰਾਸ਼ਟਰੀ ਪੱਧਰ 'ਤੇ ਹਰ ਸਾਲ ਲਗਾਤਾਰ ਰੰਗ ਮੰਚ ਦੇ 10 ਦਿਨਾਂ ਤੋਂ ਲੈ ਕੇ 15 ਦਿਨਾਂ ਤੱਕ ਕਰਵਾਏ ਜਾਂਦੇ ਰਾਸ਼ਟਰੀ ਨਾਟਕ ਮੇਲੇ ਦੇ ਨਾਲ-ਨਾਲ ਰੰਗ ਮੰਚ ਦੇ ਖੇਤਰ ਵਿਚ ਪਿਛਲੇ 45 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਕੰਮਾਂ ਦੇ ਬਦਲੇ ਚੰਡੀਗੜ੍ਹ ਇਨਕਮ ਟੈਕਸ ਡਿਪਾਰਟਮੈਂਟ ਦੀ ਡਿਪਟੀ ਕਮਿਸ਼ਨਰ ਸੁਰਵੀ ਗਰਗ ਆਈ.ਆਰ.ਐਸ. ਅਤੇ ਪ੍ਰਸਿੱਧ ਸੋਸ਼ਲ ਵਰਕਰ ਦੀਪਿਕਾ ਗੋਇਲ ਨੇ ਭਾਰਤ ਵਿਕਾਸ ਪਰਿਸ਼ਦ ਦੇ ਹਾਲ ਵਿਚ ਕਰਵਾਏ ਗਏ ਸ਼ਾਨਦਾਰ ਸਮਾਗਮ ਵਿਚ ਪ੍ਰਦਾਨ ਕੀਤਾ | ਸਨਮਾਨ ਦੇ ਰੂਪ ਵਿਚ ਉਨ੍ਹਾਂ ਨੂੰ ਐਵਾਰਡ ਆਫ਼ ਆਨਰ ਅਤੇ ਫੁੱਲਾਂ ਦੇ ਬੁੱਕੇ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਇਹ ਜ਼ਿਕਰਯੋਗ ਹੈ ਕਿ ਗੋਪਾਲ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰੰਗ ਮੰਚ ਦੇ ਖੇਤਰ ਵਿਚ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਆਪਣਾ ਕੰਮ ਕਰਦੇ ਆ ਰਹੇ ਹਾਂ | ਇੱਥੇ ਉਨ੍ਹਾਂ ਨੇ ਕਈ ਵਰਕਸ਼ਾਪਾਂ ਵਿਚ ਕਲਾਕਾਰਾਂ ਨੂੰ ਤਿਆਰ ਕਰਕੇ ਮੰਚ 'ਤੇ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਸਫਲ ਪੇਸ਼ਕਾਰੀਆਂ ਕਰਵਾਈਆਂ ਹਨ | ਇਸ ਮੌਕੇ 'ਤੇ ਡਾ. ਧਰਮਿੰਦਰ ਸੰਧੂ ਨੇ ਗੋਪਾਲ ਸ਼ਰਮਾ ਦੀਆਂ ਰੰਗ ਮੰਚ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਸਮਾਗਮ 'ਚ ਰਕੇਸ਼ ਠਾਕੁਰ ਡਾਇਰੈਕਟਰ, ਸੰਜੇ ਗੋਇਲ ਚੇਅਰਮੈਨ, ਆਰਕੀਟੈਕਟ ਐਲ.ਆਰ. ਗੁਪਤਾ, ਭੁਪਿੰਦਰ ਸਿੰਘ, ਜਸ ਧਨੋਆ, ਬੀਰ ਚੰਦ ਖੁਰਮੀ, ਸੌਰਵ ਜੈਨ ਇੰਜੀਨੀਅਰ ਨਰਿੰਦਰ ਸਿੰਘ, ਬੀ.ਡੀ. ਜੁਨੇਜਾ, ਰਾਜੀਵ ਗੋਇਲ, ਡਾ. ਰਜਨੀਸ਼ ਗੁਪਤਾ, ਕੁਲਵਿੰਦਰ ਕੰਚਨ, ਮੈਡਮ ਜੈਸਮੀਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਧਰਨਾ ਦੇ ਰਹੇ ਕਰਮਚਾਰੀਆਂ ਨਾਲ ਉਪ-ਕੁਲਪਤੀ ਦੀ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਰਿਉਣਾ ਉੱਚਾ ਦੇ ਕਈ ਦਰਜਨ ਆਗੂ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ
Ad Position 24