ਪਟਿਆਲਾ, 4 ਜੂਨ (ਅ.ਸ. ਆਹਲੂਵਾਲੀਆ)-ਮੇਅਰ ਕੁੰਦਨ ਗੋਗੀਆ ਵਲੋਂ ਬੀਤੇ ਦਿਨੀਂ ਨਗਰ ਨਿਗਮ ਵਿਖੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਪਟਿਆਲਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚਰਚਾ ਕੀਤੀ ਗਈ | ਜਿਸ ਵਿਚ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਰੈਕ ਪਿੱਕਰ ਦੀ ਆਰਥਿਕਤਾ ਹਾਲਤ ਸੁਧਾਰਨ ਅਤੇ ਉਨ੍ਹਾਂ ਨੂੰ ਮੋਟੀਵੇਟ ਕਰ ਕੇ ਪਟਿਆਲੇ ਨੂੰ ਕੂੜਾ ਮੁਕਤ ਬਣਾਉਣ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਹੋਈ | ਇਸ ਮੌਕੇ ਮਹਿਕਮੇ ਦੇ ਹੈਲਥ ਆਫ਼ੀਸਰ, ਸੈਨੇਟਰੀ ਇੰਸਪੈਕਟਰ ਅਤੇ ਸਾਰੇ ਕਮਿਊਨਿਟੀ ਫੈਸੀਲੇਟਰ ਵੀ ਮੌਜੂਦ ਰਹੇ | ਜਿਸ ਲਈ ਸ਼ਹਿਰ ਦੇ 17 ਨੰਬਰ ਅਤੇ 55 ਨੰਬਰ ਵਾਰਡ ਵਿਚ ਪਾਇਲਟ ਪੋ੍ਰਜੈਕਟ ਸ਼ੁਰੂ ਕੀਤਾ ਗਿਆ ਹੈ | ਜਿਸ ਨੂੰ ਜਲਦ ਪੂਰੇ ਪਟਿਆਲੇ ਵਿਚ ਸ਼ੁਰੂ ਕੀਤਾ ਜਾਵੇਗਾ | ਮੇਅਰ ਕੁੰਦਨ ਗੋਗੀਆ ਨੇ ਕਿਹਾ ਵਾਰਡ ਨੰਬਰ 17 ਵਿਚ 10 ਰੈਕ ਪਿੱਕਰ ਅਤੇ 55 ਨੰਬਰ ਵਾਰਡ 9 ਰੈਕ ਪਿੱਕਰ ਤੋਂ ਇਲਾਵਾ ਨਗਰ ਨਿਗਮ ਦੇ ਮੋਟੀਵੇਟਰ ਕਰੀਬ 3000 ਘਰਾਂ ਨੂੰ ਪਹਿਲਾਂ ਕੂੜਾ ਮੁਕਤ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਨ |