ਪਟਿਆਲਾ, 4 ਜੂਨ (ਅ.ਸ. ਆਹਲੂਵਾਲੀਆ)-ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈੱਲਫੇਅਰ ਟਰੱਸਟ ਵਿਸ਼ਵਕਰਮਾ ਜੀ ਮੰਦਿਰ ਲਾਹੌਰੀ ਗੇਟ ਵਲੋਂ ਮੰਦਿਰ ਟਰੱਸਟ ਚੇਅਰਮੈਨ ਕਾਕਾ ਸਿੰਘ ਮੈਹਣੇ, ਸਰਪ੍ਰਸਤ ਬਚਨ ਸਿੰਘ ਹੂੰਝਣ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਧੀਮਾਨ, ਜਰਨਲ ਸਕੱਤਰ ਜਤਿੰਦਰ ਸਿੰਘ, ਖ਼ਜ਼ਾਨਚੀ ਬਾਬੂ ਰਮੇਸ਼ ਧੀਮਾਨ ਦੀ ਅਗਵਾਈ 'ਚ ਮਹੀਨਾਵਾਰ ਮੀਟਿੰਗ ਹੋਈ | ਜਿਸ 'ਚ ਮੰਦਿਰ ਟਰੱਸਟੀਆਂ ਅਤੇ ਮੈਂਬਰਾਂ ਦੇ ਕੋਰਮ ਨੇ ਆਪਸੀ ਸਹਿਮਤੀ ਰਾਹੀਂ ਸਰਬਜੀਤ ਸਿੰਘ ਧੀਮਾਨ, ਸਨੌਰੀ ਅੱਡਾ ਵਾਲਿਆਂ ਨੂੰ ਮੰਦਿਰ ਟਰੱਸਟ ਦਾ ਨਵਾਂ ਪ੍ਰਧਾਨ ਚੁਣਿਆ | ਇਸ ਮੌਕੇ ਚੁਣੇ ਗਏ ਪ੍ਰਧਾਨ ਨੇ ਵਿਸ਼ਵਕਰਮਾ ਸੰਗਤ ਦਾ ਧੰਨਵਾਦ ਕੀਤਾ ਅਤੇ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਕਰਨ ਦਾ ਪ੍ਰਣ ਲਿਆ | ਇਸ ਮੌਕੇ ਸੁਖਦੇਵ ਸਿੰਘ ਭੋਲਾ ਸਰਪ੍ਰਸਤ, ਨਰਿੰਦਰ ਸਿੰਘ ਸਪਾਲ ਸਰਪ੍ਰਸਤ, ਜਸਵਿੰਦਰ ਸਿੰਘ ਭੋਡੇ ਸਰਪ੍ਰਸਤ, ਹਰਿੰਦਰ ਸਿੰਘ ਮੈਨੇਜਰ, ਅਮਰੀਕ ਸਿੰਘ ਐਡਵੋਕੇਟ ਲੀਗਲ ਐਡਵਾਈਜ਼ਰ, ਸੁਰਤੀ ਨਾਥ ਜੰਡ ਸਟੋਰਕੀਪਰ, ਵਿਕਰਮ ਸੱਗੂ ਜੁਆਇੰਟ ਸੈਕਟਰੀ, ਹਰਬੰਸ ਲਾਲ ਜੰਡ ਸਟੋਰਕੀਪਰ, ਬਲਦੇਵ ਸਿੰਘ ਮੈਂਬਰ, ਪ੍ਰੇਮ ਸਿੰਘ ਸੁਨਾਮੀ ਗੇਟ ਮੈਂਬਰ, ਸੋਹਣ ਸਿੰਘ ਪਨੇਸਰ ਮੈਂਬਰ, ਨਰਿੰਦਰ ਸਿੰਘ ਰਾਮ ਨਗਰ ਮੈਂਬਰ, ਸੁਸ਼ੀਲ ਕੁਮਾਰ ਸਫ਼ਾਬਾਦੀ ਗੇਟ ਮੈਂਬਰ, ਗੁਰਸ਼ਰਨਜੀਤ ਸਿੰਘ ਮੈਂਬਰ, ਹਰਦੀਪ ਸਿੰਘ ਹੀਰਾ ਬਾਗ ਮੈਂਬਰ, ਮਨੋਜ ਸੱਗੂ ਮੈਂਬਰ, ਸੰਦੀਪ ਸੱਗੂ ਮੈਂਬਰ, ਗੁਰਦਿਆਲ ਸਿੰਘ ਮੈਂਬਰ, ਮੋਹਨਜੀਤ ਸੁਨਾਮੀ ਗੇਟ, ਰਾਜਿੰਦਰ ਕੁਮਾਰ ਬਹੇੜਾ ਰੋਡ ਆਦਿ ਟਰੱਸਟ ਮੈਂਬਰ ਹਾਜ਼ਰ ਸਨ |