02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਿਧਾਇਕ ਪਠਾਣਮਾਜਰਾ 'ਤੇ ਮਾਮਲਾ ਦਰਜ ਕਰ ਕੇ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਹੜ੍ਹਾਂ ਵਾਲਿਓ ਪਾਸਿਓਾ ਹਟਾਉਣਾ ਚਾਹੁੰਦੀ ਹੈ- ਐਡਵੋਕੇਟ ਕਲੇਰ <br/>

Ad Position 21
No active advertisement
ਅਜੀਤ ਡੈਸਕ 03-09-2025
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵਲੋਂ 'ਆਪ' ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਗਿ੍ਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਮੈਂ ਦੇਖ ਰਿਹਾ ਕਿ ਆਪ ਵਿਧਾਇਕ ਪਠਾਣਮਾਜਰਾ ਆਪਣੀ ਸਰਕਾਰ 'ਤੇ ਹੀ ਲਗਾਤਾਰ ਹਮਲਾਵਰ ਹੋ ਰਹੇ ਹਨ, ਜਿਸ ਤਹਿਤ ਉਹ ਕਹਿੰਦੇ ਹਨ ਸਰਕਾਰ ਬਹੁਤ ਮਾੜੀ ਹੈ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ | ਉਨਾਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਇਹਨਾਂ ਮੰਤਰੀ ਅਤੇ ਵਿਧਾਇਕ ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਦਿੱਲੀ ਤੇ ਪੰਜਾਬ ਦਾ ਇਹ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਰਹਿ ਕੇ ਪਠਾਣਮਾਜਰਾ ਨੂੰ ਬੁਲਵਾ ਰਹੀ ਹੈ, ਬੋਲਿਆ ਕੀ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕੰਮ ਕਰਨਾ ਚਾਹੁੰਦੇ |ਐਡਵੋਕੇਟ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਇਕ ਪਠਾਣ ਮਾਜਰਾ ਖਿਲਾਫ ਮਾਮਲਾ ਦਰਜ ਕਰਕੇ ਲੋਕਾਂ ਦਾ ਧਿਆਨ ਹੜਾਂ ਵਾਲੇ ਪਾਸਿਓਾ ਹਟਾ ਕੇ ਇਸ ਪਾਸੇ ਵੱਲ ਲਗਾਉਣਾ ਚਾਹੁੰਦੀ ਹੈ ਕਿਉਂ ਜੋ ਅੱਜ ਹੜਾ ਕਾਰਨ ਪੰਜਾਬ ਦੀ ਸਥਿਤੀ ਬਦਤੋ ਬਧਤਰ ਹੋ ਚੁੱਕੀ ਹੈ ਜਿਸ ਕਰਕੇ ਹੜ ਪੀੜਤ ਲੋਕ ਪੰਜਾਬ ਸਰਕਾਰ ਨੂੰ ਸਵਾਲ ਕਰ ਰਹੇ ਹਨ | ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸਿਮਰ ਟਿਵਾਣਾ ਸਰਪੰਚ ਚੌਧਰੀ ਮਾਜਰਾ, ਸਰਕਲ ਪ੍ਰਧਾਨ ਮੋਹਨ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਧਾਰਨੀ ਸਰਕਲ ਪ੍ਰਧਾਨ ਭਾਦਸੋਂ, ਸੁਖਜੀਤ ਸਿੰਘ ਸੋਨੀ ਚੌਧਰੀ ਮਾਜਰਾ, ਸ਼ਹਿਰੀ ਮਨਦੀਪ ਸਿੰਘ ਤੁੰਗਾਂ, ਨੰਬਰਦਾਰ ਦੇਵਰਾਜ ਦੁਲੱਦੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਵਲੋਂ ਅਜੀਤ ਹੜ ਰਾਹਤ ਫ਼ੰਡ ਸ਼ੁਰੂ ਕਰਨ ਨਾਲ ਹੜ੍ਹ ਪੀੜਤਾਂ ਦੀ ਵੱਡੀ ਪੱਧਰ 'ਤੇ ਹੋਵੇਗੀ ਮਦਦ-ਦਵਿੰਦਰ ਸਿੰਘ ਸਿੱ... ਅਗਲੀ ਖ਼ਬਰ ਨਿਕਾਸੀ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਮਦਰੱਸਾ ਸਕੂਲ 'ਚ ਵੜਿਆ <br/>
Ad Position 24