02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੂਰੇ ਜੋਬਨ 'ਤੇ ਚੱਲ ਰਹੇ ਘੱਗਰ ਦਰਿਆ ਕਾਰਨ ਲੋਕਾਂ 'ਚ ਸਹਿਮ ਤੇ ਡਰ

Ad Position 21
No active advertisement
ਅਜੀਤ ਡੈਸਕ 03-09-2025
ਸਮਾਣਾ, 2 ਸਤੰਬਰ (ਸਾਹਿਬ ਸਿੰਘ)-ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਦਰਜਨਾਂ ਪਿੰਡਾਂ ਵਿਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ | ਸਮਾਣਾ ਤਹਿਸੀਲ ਦੇ ਕਈ ਪਿੰਡਾਂ ਦੇ ਵਸਨੀਕ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ | ਭਾਰੀ ਮੀਂਹ ਅਤੇ ਉਪਰੀ ਖੇਤਰਾਂ ਤੋਂ ਆਉਂਦੇ ਪਾਣੀ ਦੇ ਵਹਾਅ ਨੇ ਦਰਿਆ ਨੂੰ ਪੂਰੇ ਜੋਬਨ ਤੇ ਲਿਆ ਖੜ੍ਹਾ ਹੈ, ਜਿਸ ਕਾਰਨ ਹਜ਼ਾਰਾਂ ਏਕੜ ਫ਼ਸਲ ਤੇ ਮਾਲ ਡੰਗਰ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ | ਅਫ਼ਸਰਸ਼ਾਹੀ ਇਲਾਕੇ ਦਾ ਦੌਰਾ ਕਰਕੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦੀ ਆ ਰਹੀ ਹੈ ਪਰ ਕਰੀਬ ਹਰ ਸਾਲ ਘੱਗਰ ਦੀ ਮਾਰ ਸਹਿੰਦੇ ਆਏ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਤਸੱਲੀਆਂ 'ਤੇ ਵਿਸ਼ਵਾਸ ਨਹੀਂ ਹੈ | ਸਮਾਣਾ ਤਹਿਸੀਲ ਦੇ ਪਿੰਡਾਂ ਮਰੌੜੀ, ਅਸਮਾਨਪੁਰ, ਰਤਨਹੇੜੀ, ਧਨੌਰੀ, ਸਪਰਹੇੜੀ ਅਤੇ ਪਾਤੜਾਂ ਬਲਾਕ ਦੇ ਹਰਚੰਦਪੁਰਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਵਿਚ ਕਰੀਬ ਹਰ ਸਾਲ ਜਾਂ 2-3 ਸਾਲ ਛੱਡ ਕੇ ਘੱਗਰ ਦਰਿਆ ਤਬਾਹੀ ਮਚਾਉਂਦਾ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਘੱਗਰ ਦਰਿਆ ਦੇ ਕੰਢੇ ਕਮਜ਼ੋਰ ਹੋਣ ਕਾਰਨ ਹੜ੍ਹ ਦਾ ਖ਼ਤਰਾ ਹੋਰ ਵਧ ਗਿਆ ਹੈ | ਕਈ ਥਾਵਾਂ ਤੋਂ ਪਹਿਲਾਂ ਹੀ ਪਾਣੀ ਖੇਤਾਂ ਵਿਚ ਦਾਖਲ ਹੋਣ ਦੀਆਂ ਖ਼ਬਰਾਂ ਹਨ ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਹੈ | ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ | ਕਿਸਾਨ ਆਗੂ ਚਰਨਜੀਤ ਕੌਰ ਧੂਹੜ ਦਾ ਮੰਨਣਾ ਹੈ ਕਿ ਸਰਕਾਰ ਅਤੇ ਅਫ਼ਸਰ ਹੜ੍ਹ ਆਉਣ 'ਤੇ ਸਿਰਫ਼ ਖਾਨਾਪੂਰਤੀ ਕਰਨ ਆਉਂਦੇ ਹਨ ਜਦੋਂ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਹੁਣ ਕੁਝ ਨਹੀਂ ਕਰ ਸਕਦੇ | ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ ਨੇ ਘੱਗਰ ਦੇ ਨਾਲ ਲੱਗਣ ਵਾਲੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਘੱਗਰ ਦਰਿਆ 'ਚ ਵਧ ਰਹੇ ਪਾਣੀ ਨੇ ਬਾਦਸ਼ਾਹਪੁਰ ਇਲਾਕੇ ਦੇ ਲੋਕਾਂ ਦੇ ਸਾਹ ਸੂਤੇ <br/> ਅਗਲੀ ਖ਼ਬਰ 'ਅਜੀਤ' ਵਲੋਂ ਅਜੀਤ ਹੜ ਰਾਹਤ ਫ਼ੰਡ ਸ਼ੁਰੂ ਕਰਨ ਨਾਲ ਹੜ੍ਹ ਪੀੜਤਾਂ ਦੀ ਵੱਡੀ ਪੱਧਰ 'ਤੇ ਹੋਵੇਗੀ ਮਦਦ-ਦਵਿੰਦਰ ਸਿੰਘ ਸਿੱ...
Ad Position 24