ਪਟਿਆਲਾ, 2 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਂ ਤਹਿਤ ਪਟਿਆਲਾ ਸ਼ਹਿਰੀ ਲਈ ਨਵ-ਨਿਯੁਕਤ ਆਬਜ਼ਰਵਰ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ, ਸਿਤਾਰ ਮੁਹੰਮਦ ਲਿਬੜਾ, ਸ਼ੁਭਮ ਸ਼ਰਮਾ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਰਕਰ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਮੰਚ ਦਾ ਸੰਚਾਲਨ ਹਰਵਿੰਦਰ ਸਿੰਘ ਨਿੱਪੀ ਸਪੋਕਸਪਰਸਨ ਪੰਜਾਬ ਕਾਂਗਰਸ ਨੇ ਕੀਤਾ ਅਤੇ ਬਲਾਕ ਪ੍ਰਧਾਨ ਰਾਜੇਸ਼ ਮੰਡੋਰਾ ਨੇ ਤਿੰਨੋਂ ਆਬਜ਼ਰਵਰ ਦਾ ਜੀਅ ਆਇਆਂ ਕੀਤਾ ਅਤੇ ਇਸ ਤੋਂ ਉਪਰੰਤ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਨੇ ਤਿੰਨੋਂ ਆਬਜਰਵਰਾਂ ਨੂੰ ਅਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ | ਇਸ ਮੌਕੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਬਹੁਤ ਮਜ਼ਬੂਤ ਪਾਰਟੀ ਹੈ ਅਤੇ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ | ਉਨ੍ਹਾਂ ਨੇ ਕਿਹਾ ਕਿ ਸੰਗਠਨ ਸਿਰਜਣ ਅਭਿਆਨ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸ਼ੁਰੂ ਕੀਤਾ ਗਿਆ ਹੈ | ਇਸ ਅਭਿਆਨ ਨਾਲ ਕਾਂਗਰਸ ਆਪਣੀ 2027 ਵਿਚ ਸਰਕਾਰ ਬਣਾਏਗੀ | ਇਸ ਵਿਚ ਪੰਜਾਬ ਪ੍ਰਦੇਸ ਦੇ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਨਰਿੰਦਰਪਾਲ ਲਾਲੀ, ਗੋਪਾਲ ਸਿੰਗਲਾ, ਕੰਵਲਜੀਤ ਸਹਿਗਲ, ਰਾਜੇਸ਼ ਸ਼ਰਮਾ ਰਾਜੂ, ਹਰਵਿੰਦਰ ਸ਼ੁਕਲਾ, ਹਰਵੀਰ ਸਿੰਘ ਢੀਂਡਸਾ ਤਿੰਨੋਂ ਬਲਾਕ ਪ੍ਰਧਾਨ, ਵਿਨੋਦ ਭਟਨਾਗਰ, ਅਨਿਲ ਮੋਦਗਿਲ, ਅਮਰਪ੍ਰੀਤ ਬੌਬੀ, ਮਨੋਜ ਠਾਕੁਰ, ਅਮਨਦੀਪ ਸਿੰਘ ਅਮਨ, ਗੁਰਦੇਵ ਪੂਨੀਆ, ਨਵਦੀਪ ਸ਼ਰਮਾ, ਗਿਆਨੇਸ਼ਵਰ ਪੰਜੋਲਾ, ਮਦਨ ਲਾਲ ਭਾਂਬਰੀ, ਰਾਕੇਸ਼ ਕੁਮਾਰ ਕੇਸੀ ਪੰਡਿਤ, ਮਾਧਵ ਸਿੰਗਲਾ, ਰਾਜੇਸ਼ ਬਗਣ, ਗੌਤਮ ਸਲੂਜਾ ਜ਼ਿਲ੍ਹਾ ਪ੍ਰਧਾਨ ਆਈ.ਟੀ. ਸੈੱਲ, ਸੰਜੇ ਹੰਸ, ਵਿਕਾਸ ਸਿਆਲ, ਰਜਨੀ ਬਿਡਲਾਨ, ਕਿਰਪਾਲ ਕੌਰ, ਰੋਹਿਤ ਹੰਸ, ਰੋਹਿਤ ਗੌਤਮ, ਅਮਰਜੀਤ ਸਹੋਤਾ ਆਦਿ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ |