ਪਟਿਆਲਾ, 5 ਸਤੰਬਰ (ਮਨਦੀਪ ਸਿੰਘ ਖਰੌੜ)-ਇਥੋਂ ਦੇ ਇਕ ਮੁਹੱਲੇ ਵਿਚੋਂ ਗਾਂ ਦੇ ਮੀਟ ਦੇ ਕੁਝ ਟੁਕੜੇ ਥਾਣਾ ਕੋਤਵਾਲੀ ਦਾ ਪੁਲਿਸ ਨੂੰ ਬਰਾਮਦ ਹੋਏ ਹਨ | ਜਿਸ ਤਹਿਤ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ | ਇਸ ਸੰਬੰਧੀ ਥਾਣਾ ਕੋਤਵਾਲੀ ਦੇ ਮੁਖੀ ਇੰਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਅਧਾਰ ਉਤੇ ਥਾਣਾ ਕੋਤਵਾਲੀ ਦੇ ਇਕ ਮੁਹੱਲੇ ਵਿਚ ਇਕ ਘਰ ਵਿਚ ਛਾਪਾਮਾਰੀ ਕੀਤੀ ਤਾਂ ਉਥੋਂ ਘਰ ਵਿਚੋਂ ਗਾਂ ਦੇ ਮਾਸ ਦੇ ਟੁਕੜੇ ਬਰਾਮਦ ਹੋਏ ਹਨ | ਇਸ ਕੇਸ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਮਾਸ ਕਿਥੋਂ ਲੈ ਕੇ ਆਏ ਸੀ ਜਿਸ ਤਹਿਤ ਉਸ ਵਿਅਕਤੀ ਨੂੰ ਅੱਜ ਸਵੇਰੇ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਕੇਸ ਦੀ ਪੜਤਾਲ ਜਾਰੀ ਹੈ ਕਿ ਇਹ ਮਾਸ ਕਿਥੇ ਕੱਟਿਆ ਜਾ ਰਿਹਾ ਅਤੇ ਪਹਿਲਾਂ ਵੀ ਕਿਸੇ ਨੂੰ ਸਪਲਾਈ ਕੀਤਾ ਰਿਹਾ ਸੀ ਇਸ ਸੰਬੰਧੀ ਪੜਤਾਲ ਪੂਰੀ ਹੋਣ ਉਪਰੰਤ ਹੀ ਦੱਸਿਆ ਜਾ ਸਕਦਾ ਹੈ | ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |