17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਾਭਾ ਉਤਸਵ ਸਮਿਤੀ ਨਾਭਾ ਵਲੋਂ ਵਾਮਨ ਦੁਆਦਸ਼ੀ ਉਤਸਵ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 06-09-2025
ਨਾਭਾ, 5 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ 80 ਧਾਰਮਿਕ ਸੰਸਥਾਵਾਂ ਦੀ ਸਾਂਝੀ ਸੰਸਥਾ ਨਾਭਾ ਉੱਤਸਵ ਸਮਿਤੀ ਨਾਭਾ ਵੱਲੋਂ ਵਾਮਨ ਦੁਆਦਸ਼ੀ ਉਤਸਵ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ | ਇਸ ਮੌਕੇ ਮੌਕੇ ਸਥਾਨਕ ਪਟਿਆਲਾ ਗੇਟ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਸ਼ੋਭਾ ਯਾਤਰਾ ਵਿੱਚ ਊਠਾਂ ਤੋਂ ਇਲਾਵਾ, ਆਕਰਸ਼ਕ ਬੈਂਡ, ਟਿਪਰੀਆਂ, ਆਤਿਸ਼ਬਾਜ਼ੀ, ਭਜਨ ਮੰਡਲੀਆਂ, ਸੁੰਦਰ ਝਾਕੀਆਂ ਵੀ ਸ਼ਾਮਲ ਸਨ ਜੋ ਖਿੱਚ ਦਾ ਕੇਂਦਰ ਬਣਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਠਾਕੁਰ ਜੀ ਦੀ ਪੂਜਾ ਜਿੰਦਲ ਪਰਿਵਾਰ ਅਮਰਨਾਥ ਜਿੰਦਲ, ਗਿਆਨ ਚੰਦ ਜਿੰਦਲ ਅਤੇ ਜਵਾਹਰ ਲਾਲ ਜਿੰਦਲ ਵਲੋਂ ਕੀਤੀ ਗਈ | ਇਸ ਮੌਕੇ ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵੀ ਰਾਜੇਸ਼ ਕੁਮਾਰ ਬਾਂਸਲ (ਬੱਬੂ) ਅਤੇ ਕਿ੍ਸ਼ਨ ਕੁਮਾਰ ਗੋਇਲ ਵਲੋਂ ਕੀਤੀ ਗਈ | ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਮਲਕੀਤ ਗਰੁੱਪ ਦੇ ਐਮ.ਡੀ. ਚਰਨ ਸਿੰਘ ਰਲਹਨ ਵੱਲੋਂਸਾਂਝੇ ਤੌਰ ਤੇ ਨਿਭਾਈਾ ਗਈ | ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਪ੍ਰੀਤ ਗਰੁੱਪ ਦੇ ਐਮਡੀ ਹਰੀ ਸਿੰਘ, ਕਪਿਲ ਮਾਨ ਆਦਿ ਆਗੂਆਂ ਨੇ ਸ਼ੋਭਾ ਯਾਤਰਾ ਵਿਚ ਹਾਜ਼ਰੀ ਲਗਵਾਈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਕਿ੍ਸ਼ਨ ਮੰਗਲਾ ਕੁੱਕੀ ਅਤੇ ਸਮੂਹ ਮੈਂਬਰਾਂ ਵਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸ਼ੋਭਾ ਯਾਤਰਾ ਦੇ ਅਖੀਰ ਵਿੱਚ ਸਥਾਨਕ ਦੇਵੀ ਦਿਵਾਲਾ ਚੌਂਕ ਵਿਖੇ ਹੰਡੋਲਾ ਆਰਤੀ ਦੀ ਰਸਮ ਚਿਰਾਗ ਜਿੰਦਲ ਵਲੋਂ ਕੀਤੀ ਗਈ ਅਤੇ ਇਨਾਮ ਵੰਡ ਸਮਾਰੋਹ ਸਮਾਜ ਸੇਵੀ ਵਰੁਣ ਜੈਨ ਵੱਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਕਿ੍ਸ਼ਨ ਮੰਗਲਾ ਕੁੱਕੀ, ਜਰਨਲ ਸਕੱਤਰ ਨਿਤਿਨ ਜੈਨ, ਕੈਸ਼ੀਅਰ ਰੋਹਿਤ ਜਿੰਦਲ ਚੇਅਰਮੈਨ ਹਰੀ ਕਿ੍ਸ਼ਨ ਸੇਠ, ਓਮ ਪ੍ਰਕਾਸ਼ ਗਰਗ, ਵਾਈਸ ਚੇਅਰਮੈਨ ਜੀਵਨ ਪ੍ਰਕਾਸ਼ ਬਾਂਸਲ, ਡਾ. ਸਤਪਾਲ ਅਗਰਵਾਲ, ਚਰਨਜੀਤ ਬਾਤਿਸ਼, ਵਿਨੋਦ ਕਾਲੜਾ, ਰਵਨੀਸ਼ ਗੋਇਲ, ਸ਼ੰਭੂ ਨਾਥ ਬਿਰਦੀ, ਵਿਕਾਸ ਮਿੱਤਲ, ਮੋਹਿਤ ਅਰੋੜਾ, ਪ੍ਰਮੋਦ ਜਿੰਦਲ, ਸ਼ਿਵ ਜਿੰਦਲ, ਮੋਹਣ ਲਾਲ ਮਿੱਤਲ, ਅਸ਼ਵਨੀ ਜਿੰਦਲ ਵਿੱਕੀ, ਗਿਰਧਾਰੀ ਲਾਲ ਬਾਂਸਲ, ਪਰਮਿੰਦਰ ਗੁਪਤਾ, ਰਾਮ ਕਿ੍ਸ਼ਨ ਭੱਲਾ, ਅਸ਼ਵਨੀ ਚੋਪੜਾ, ਸੰਜੀਵ ਜਿੰਦਲ, ਭੁਵੇਸ਼ ਬਾਂਸਲ, ਰਾਹੁਲ ਸਿੰਗਲਾ, ਸੰਦੀਪ ਸਿੰਗਲਾ, ਮਹੇਸ਼ ਇੰਦਰ ਸ਼ਰਮਾ ਆਦਿ ਸੰਸਥਾ ਦੇ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਥਾਈਲੈਂਡ ਵਿਚ ਗੂੰਜਿਆ ਪੰਜਾਬ ਦਾ ਨਾਂਅ, ਅਵਨੀਤ ਕੌਰ ਨੇ ਜਿੱਤਿਆ ਸੋਨਾ-ਸ਼ੈਰੀ ਰਿਆੜ ਅਗਲੀ ਖ਼ਬਰ ਪਟਿਆਲਾ 'ਚ ਮਿਲਿਆ ਗਾਂ ਦਾ ਮੀਟ
Ad Position 24