13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੜਕ ਹਾਦਸੇ 'ਚ ਪਿਓ-ਧੀ ਦੀ ਮੌਤ, ਇਕ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਸਮਾਣਾ, 23 ਸਤੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਰਾਜਲਾ ਸੜਕ 'ਤੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ ਪਿਓ-ਧੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਸਾਲਾਂ ਦੀ ਦੂਸਰੀ ਧੀ ਜ਼ਖ਼ਮੀ ਹੋ ਗਈ ਹੈ | ਪੁਲਿਸ ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ | ਹਮੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਜਲਾ ਥਾਣਾ ਸਦਰ ਸਮਾਣਾ ਨੇ ਪੁਲਿਸ ਪਾਸ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਗੁਰਮੀਤ ਸਿੰਘ ਆਪਣੀਆਂ ਦੋ ਧੀਆਂ ਨਵਜੋਤ ਕੌਰ 11 ਸਾਲ ਅਤੇ ਜਸਮੀਤ ਕੌਰ 2 ਸਾਲ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਓਮ ਪ੍ਰਕਾਸ਼ ਭੱਠਾ ਰਾਜਲਾ ਪਾਸ ਜਾ ਰਿਹਾ ਸੀ ਤਾਂ ਕਾਰ ਨੰਬਰ ਪੀ.ਬੀ.13 ਬੀ 8599 ਦੇ ਨਾ-ਮਾਲੂਮ ਡਰਾਈਵਰ ਨੇ ਆਪਣੀ ਉਕਤ ਕਾਰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਗੁਰਮੀਤ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ | ਇਸ ਹਾਦਸੇ ਵਿਚ ਗੁਰਮੀਤ ਸਿੰਘ ਅਤੇ ਨਵਜੋਤ ਕੌਰ ਦੀ ਮੌਤ ਹੋ ਗਈ ਅਤੇ ਜਸਮੀਤ ਕੌਰ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸੰਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ
Ad Position 24