ਰਾਜਪੁਰਾ, 23 ਸਤੰਬਰ (ਜੀ.ਪੀ. ਸਿੰਘ)-ਨੇੜਲੇ ਪਿੰਡ ਨਲਾਸ ਕਲਾਂ ਵਿਖੇ ਪਿਛਲੇ ਕਰੀਬ 10 ਸਾਲਾਂ ਤੋਂ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ | ਜਿਸ ਦੇ ਪਰਿਵਾਰ ਦੀ ਪਹਿਚਾਣ ਨਾ ਹੋਣ ਕਰਕੇ ਉਸ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ 'ਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰਖਵਾ ਦਿੱਤਾ ਹੈ | ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਨਲਾਸ ਕਲਾਂ ਵਿਖੇ ਕੇਵਲ ਪੁਰੀ ਨਾਮਕ ਕਿਸਾਨ ਦੇ ਘਰ ਪਿਛਲੇ ਕਰੀਬ 10 ਸਾਲਾਂ ਤੋਂ ਰਾਜੂ (26) ਪ੍ਰਵਾਸੀ ਨੌਜਵਾਨ ਖੇਤੀਬਾੜੀ ਅਤੇ ਮੱਝਾਂ ਦੀ ਰੱਖ ਰਖਾਵ ਦਾ ਕੰਮ ਕਰ ਰਿਹਾ ਸੀ | ਜਿਸ 'ਤੇ ਉਕਤ ਪ੍ਰਵਾਸੀ ਨੌਜਵਾਨ ਵਲੋਂ ਆਪਣੇ ਪਿਛੋਕੜ ਅਤੇ ਮਾਤਾ-ਪਿਤਾ ਬਾਰੇ ਕਦੇ ਵੀ ਕੁਝ ਦੱਸਿਆ ਸੀ | ਬੀਤੇ ਦਿਨੀਂ ਜਦੋਂ ਉਹ ਬਿਮਾਰ ਹੋ ਗਿਆ ਤਾਂ ਉਸ ਨੰੂ ਇਲਾਜ ਦੇ ਲਈ ਸਥਾਨਕ ਸਰਕਾਰੀ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖ਼ਲ ਕਰਾਇਆ ਗਿਆ | ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੰੂ ਡਾਕਟਰਾਂ ਵਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ | ਇਲਾਜ ਦੌਰਾਨ ਰਾਜੂ ਦੀ ਮੌਤ ਹੋ ਗਈ | ਉਸ ਦੀ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ 'ਚ 72 ਘੰਟਿਆਂ ਦੇ ਪਹਿਚਾਣ ਲਈ ਰਖਵਾ ਦਿੱਤਾ ਹੈ |