28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੇਜਰ ਚੌਧਰੀ ਨੇ ਕੀਤਾ ਰਾਮਲੀਲ੍ਹਾ ਦੇ ਦੂਜੇ ਦਿਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 25-09-2025
ਬਨੂੜ, 24 ਸਤੰਬਰ (ਭੁਪਿੰਦਰ ਸਿੰਘ)-ਸ੍ਰੀ ਰਾਮ ਕਿ੍ਸ਼ਨ ਸੇਵਾ ਦਲ ਬਨੂੜ ਵਲੋਂ ਖੇਡੀ ਜਾ ਰਹੀ ਰਾਮਲੀਲਾ ਦੇ ਦੂਜੇ ਦਿਨ ਦਾ ਉਦਘਾਟਨ ਬਨੂੜ ਇਲਾਕੇ ਦੇ ਜੰਮਪਲ ਤੇ ਮਾਂ ਖੇਡ ਕਬੱਡੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪ੍ਰਫੁੱਲਿਤ ਕਰ ਰਹੇ ਮੇਜਰ ਚੌਧਰੀ ਨੇ ਕੀਤਾ | ਉਪਰੰਤ ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਸੱਚਾ ਤੇ ਸੁੱਚਾ ਜੀਵਨ ਜਿਊਣ ਦਾ ਰਸਤਾ ਵਿਖਾਇਆ ਹੈ ਅਤੇ ਨੇਕੀ ਦੇ ਰਾਹ 'ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ | ਉੱਘੇ ਸਮਾਜਸੇਵੀ ਆਗੂ ਮੇਜਰ ਚੌਧਰੀ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੂੰ 11 ਹਜ਼ਾਰ ਰੁਪਏ ਸਹਾਇਤਾ ਵਜੋਂ ਭੇਟ ਕੀਤੇ | ਉਪਰੰਤ ਕਲੱਬ ਦੇ ਚੇਅਰਮੈਨ ਜੀਵਨ ਕੁਮਾਰ ਪੇਸ਼ੀ ਤੇ ਹੋਰ ਅਹੁਦੇਦਾਰਾਂ ਵਲੋਂ ਮੇਜਰ ਚੌਧਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਅਰਜੁਨ ਕੁਮਾਰ ਪੇਸ਼ੀ, ਸੰਦੀਪ ਹਰਮਨ, ਟਿੰਕੂ ਕਪਿਲ, ਗੁਰਵਿੰਦਰ ਸੈਣੀ, ਪਰਵਿੰਦਰ ਸ਼ਰਮਾ, ਕਬੱਡੀ ਕੋਚ ਸੰਦੀਪ ਸਿੰਘ, ਨੈਬ ਸਿੰਘ ਖਲੌਰ, ਰਵਿੰਦਰ ਚੌਧਰੀ, ਗੁਰਜੰਟ ਕਲੋਲੀ, ਪਾਲਾ ਹੁਲਕਾ, ਹਰਮੇਸ਼ ਸਿੰਘ ਖਲੌਰ, ਰਵਿੰਦਰ ਗੁੱਜਰ, ਟੋਨੀ ਬਨੂੜ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਰਾਂਪੁਰ ਕਾਲਜ 'ਚ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਅਗਲੀ ਖ਼ਬਰ ਡੀ. ਟੀ. ਐੱਫ. ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲਾਂ ਸਟੇਸ਼ਨਰੀ ਦੀ ਵੰਡੀ
Ad Position 24