ਭਾਦਸੋਂ, 24 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਪਿਛਲੇ ਦਿਨੀਂ ਸਾ. ਚੇਅਰਮੈਨ ਰਾਜਿੰਦਰ ਸਿੰਘ ਟੌਹੜਾ ਅਕਾਲ ਚਲਾਣਾ ਕਰ ਗਏ ਸਨ, ਜਿਸ ਕਰਕੇ ਸਾ. ਕੇਂਦਰੀ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਜਥੇਦਾਰ ਰਾਜਿੰਦਰ ਟੌਹੜਾ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਪਿ੍ਤਪਾਲ ਸਿੰਘ ਤੇ ਪਰਿਵਾਰ ਦੁੱਖ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਸਮਾਜ ਸੇਵਾ 'ਚ ਮੋਹਰੀ ਭੂਮਿਕਾ ਨਿਭਾਈ | ਇਸ ਮੌਕੇ ਜੈ ਇੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਪ੍ਰਧਾਨ ਭਾਜਪਾ, ਐਡ. ਸਤਬੀਰ ਸਿੰਘ ਖੱਟੜਾ ਸੀਨੀਅਰ ਭਾਜਪਾ, ਐਡ. ਜਸਪ੍ਰੀਤ ਸਿੰਘ ਝੰਬਾਲੀ, ਪਰਮਜੀਤ ਸਿੰਘ ਖੱਟੜਾ ਸਾ. ਚੇਅਰਮੈਨ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬੱਬੀ ਟਿਵਾਣਾ, ਗੁਰਦਰਸ਼ਨ ਸਿੰਘ ਲਾਲੀ, ਹੌਬੀ ਰੰਧਾਵਾ ਮੁਹਾਲੀ ਆਦਿ ਮੌਜੂਦ ਸਨ |