ਭਾਦਸੋਂ, 24 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਕਾਲ ਚਲਾਣਾ ਕਰ ਗਏ ਹਨ | ਅੱਜ ਪਿੰਡ ਟੌਹੜਾ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਸਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਸਿੰਘ ਟੌਹੜਾ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਹੋਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਵਲੋਂ ਫੁੱਲ ਚੁਗਣ ਤੇ ਅੰਗੀਠਾ ਸੰਭਾਲਣ ਦੀ ਰਸਮ ਕੀਤੀ ਗਈ | ਹਰਮੇਲ ਸਿੰਘ ਟੌਹੜਾ ਨਮਿਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ 28 ਸਤੰਬਰ ਦਿਨ ਐਤਵਾਰ ਨੂੰ ਅਨਾਜ ਮੰਡੀ ਪਿੰਡ ਟੌਹੜਾ ਵਿਖੇ ਹੋਵੇਗੀ | ਇਸ ਮੌਕੇ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਕੁਲਵੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਸੁਰਿੰਦਰ ਸਿੰਘ ਢਿੱਲੋਂ ਏ.ਡੀ.ਸੀ., ਸਾਬਕਾ ਮੇਅਰ ਵਿਸ਼ਨੰੂ ਸ਼ਰਮਾ, ਸਾਬਕਾ ਡੀ.ਜੀ.ਪੀ. ਅਮਰਜੋਤ ਸਿੰਘ ਗਿੱਲ, ਜੰਗੀਰ ਸਿੰਘ ਮੈਨੇਜਰ ਗੁਰਦੁਆਰਾ ਪਾਉਂਟਾ ਸਾਹਿਬ, ਗੁਰਪ੍ਰੀਤ ਸਿੰਘ ਹਾਂਡਾ ਐੱਸ.ਐੱਚ.ਓ. ਭਾਦਸੋਂ, ਭੁਪਿੰਦਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਖੰਨਾ ਬੀ.ਜੇ.ਪੀ., ਜਥੇਦਾਰ ਹਰਬੰਸ ਸਿੰਘ ਲੰਗ, ਅਜੇ ਸਿੰਘ ਲਿਬੜਾ ਜ਼ਿਲ੍ਹਾ ਪ੍ਰਧਾਨ 'ਆਪ', ਅੰਮਿ੍ਤਰਾਜ ਸਿੰਘ ਪ੍ਰਧਾਨ ਸੰਗਰੂਰ, ਐਨ.ਕੇ. ਵਰਮਾ ਪ੍ਰਧਾਨ ਲੀਗਲ ਸੈੱਲ ਬੀ.ਜੇ.ਪੀ. ਪੰਜਾਬ, ਰਾਕੇਸ਼ ਸ਼ਰਮਾ ਸੂਬਾ ਸਕੱਤਰ ਬੀ.ਜੇ.ਪੀ. ਪੰਜਾਬ, ਸੰਨੀ ਟੌਹੜਾ, ਪੀ.ਏ. ਸੁਖਦੇਵ ਸਿੰਘ, ਕਰਮ ਸਿੰਘ ਸਾਬਕਾ ਮੈਨੇਜਰ ਐਸ.ਜੀ.ਪੀ.ਸੀ., ਸਰਪੰਚ ਸੁਖਜਿੰਦਰ ਸਿੰਘ ਟੌਹੜਾ, ਅਵਤਾਰ ਸਿੰਘ ਪੰਚ, ਹਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਤੇ ਇਲਾਕਾ ਵਾਸੀਆਂ ਨੇ ਪਰਿਵਾਰ ਦੁੱਖ ਸਾਂਝਾ ਕੀਤਾ |