21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹਲਕਾ ਸ਼ੁਤਰਾਣਾ 'ਚ ਪੋਲਿੰਗ ਬੂਥਾਂ ਤੱਕ ਕਮੇਟੀਆਂ ਬਣਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ-ਦਰਬਾਰਾ ਸਿੰਘ ਬੰਨਵਾਲਾ

Ad Position 21
No active advertisement
ਅਜੀਤ ਡੈਸਕ 20-10-2025
ਪਾਤੜਾਂ, 19 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਤੇ ਕਾਂਗਰਸ ਪਾਰਟੀ ਦੇ ਮੁਖੀ ਦਰਬਾਰਾ ਸਿੰਘ ਬੰਨਵਾਲਾ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਵਲੋਂ ਹਲਕਾ ਸ਼ੁਤਰਾਣਾ 'ਚ ਕਾਂਗਰਸ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਵਿੱਢੀ ਗਈ ਮੁਹਿੰਮ ਨੂੰ ਬਹੁਤ ਸਫਲਤਾ ਮਿਲੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਤੰਤਰ ਦਾ ਕੀਤੇ ਜਾ ਰਹੇ ਘਾਣ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ | 7 ਉਨ੍ਹਾਂ ਪੰਜਾਬ ਸਰਕਾਰ ਵਲੋਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਇਸ ਆਮ ਆਦਮੀ ਦੀ ਸਰਕਾਰ ਵਿਚ ਭਿ੍ਸ਼ਟਾਚਾਰ ਸਾਰੇ ਹੱਦ ਬੰਨ੍ਹੇ ਟੱਪ ਚੁੱਕਿਆ ਹੈ ਅਤੇ ਕੋਈ ਵੀ ਕੰਮ ਬਿਨਾ ਪੈਸੇ ਤੋਂ ਨਹੀਂ ਹੋ ਰਿਹਾ ਜਿਸ ਕਰਕੇ ਗਰੀਬ ਵਿਅਕਤੀ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ | ਡੀ.ਆਈ.ਜੀ. ਭੁੱਲਰ ਦੀ ਸੀਬੀਆਈ ਵਲੋਂ ਕੀਤੀ ਗਈ ਗਿ੍ਫ਼ਤਾਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਭਿ੍ਸ਼ਟਾਚਾਰ ਰੋਕਣ ਦੇ ਝੂਠੇ ਦਾਅਵਿਆਂ ਦਾ ਭਾਂਡਾ ਚੌਰਾਹੇ ਭੰਨ ਕੇ ਰੱਖ ਦਿੱਤਾ ਹੈ | ਬੰਨਵਾਲਾ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਰਾਜਨੀਤਕ ਪੱਧਰ 'ਤੇ ਆਏ ਬਦਲਾਅ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਵਲੋਂ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਵੋਟ ਚੋਰੀ ਦੇ ਮਾਮਲੇ ਨੂੰ ਸਖ਼ਤ ਮਿਹਨਤ ਮਗਰੋਂ ਲੋਕਾਂ ਦੇ ਸਾਹਮਣੇ ਲਿਆਂਦਾ ਹੈ ਅਤੇ ਉਨ੍ਹਾਂ ਦੇ ਆਦੇਸ਼ਾਂ ਤੋਂ ਕਾਂਗਰਸ ਪਾਰਟੀ ਨੇ ਚੱਲਦਿਆਂ ਬਲਾਕ ਪੱਧਰ ਤੇ ਪਿੰਡ ਪੱਧਰ ਤੇ ਅਤੇ ਸ਼ਹਿਰਾਂ ਵਿਚ ਹਰ ਵਾਰਡ ਤੋਂ ਇਲਾਵਾ ਹਰ ਪੋਲਿੰਗ ਬੂਥ ਤੇ ਕਮੇਟੀਆਂ ਗਠਨ ਕਰਕੇ ਕਾਂਗਰਸ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾਂ ਨੇ 2022 ਵਿਚ ਹੋਈ ਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਨ੍ਹਾਂ ਨੂੰ ਨਾ ਵਰ੍ਹੇ ਕੀਤੇ ਜਾਣ ਅਤੇ ਕਾਂਗਰਸ ਦੇ ਵਰਕਰਾਂ ਦੀ ਕੋਈ ਸਰਕਾਰ ਸਮੇਂ ਪੁੱਛ ਪ੍ਰਤੀਤ ਨਾ ਹੋਣ ਕਰਕੇ ਜਿੱਥੇ ਲੋਕਾਂ ਦਾ ਮੋਹ ਭੰਗ ਹੋਇਆ ਸੀ | ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਮਗਰੋਂ ਥੋੜ੍ਹੇ ਸਮੇਂ ਵਿਚ ਭਾਵੇ ਬਹੁਤ ਕੰਮ ਕੀਤੇ ਸਨ ਪਰ ਉਸ ਸਮੇਂ ਤੱਕ ਲੋਕਾਂ ਨੂੰ ਬਹੁਤ ਸਾਰੇ ਸਬਜ਼ ਬਾਗ ਦਿਖਾ ਕੇ ਭਰਮਾ ਚੁੱਕੀ ਆਮ ਆਦਮੀ ਪਾਰਟੀ ਦੇ ਜਾਲ ਵਿੱਚ ਲੋਕ ਫਸ ਚੁੱਕੇ ਜਿਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ | ਬੰਨਵਾਲਾ ਨੂੰ ਪਾਤੜਾਂ ਨੂੰ ਜ਼ਿਲ੍ਹਾ ਬਣਾਏ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਤੇ ਹਰਿਆਣਾ ਦੀ ਬਹੱਦ ਨਾਲ ਲੱਗਦੇ ਪਿੰਡਾਂ ਦੀ ਪਟਿਆਲਾ ਤੋਂ 110 ਕਿੱਲੋਮੀਟਰ ਤੱਕ ਦੂਰੀ ਹੋਣ ਕਰਕੇ ਲੋਕਾਂ ਨੂੰ ਜ਼ਿਲ੍ਹਾ ਪੱਧਰ ਦੇ ਕੰਮਾਂ ਲਈ ਪਟਿਆਲਾ ਜਾਣ ਲਈ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ ਇਸ ਲਈ ਇਸ ਵਾਰ ਸਰਕਾਰ ਬਣਨ 'ਤੇ ਪਾਤੜਾਂ ਨੂੰ ਜ਼ਿਲ੍ਹਾ ਬਣਾਉਣ ਦਾ ਕੰਮ ਪਹਿਲ ਦੇ ਅਧਾਰ 'ਤੇ ਰੱਖਿਆ ਜਾਵੇਗਾ | ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ 'ਚ ਦਲੇਰ ਸਿੰਘ ਹਰਿਆਊ, ਨਿਰਮਲ ਸਿੰਘ ਪੰਨੂ, ਸਕੰਦਰ ਸਿੰਘ ਮਨੇਸ਼ ਦੁਤਾਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਗੁਰਸਾਹਬ ਸਿੰਘ ਦੁਤਾਲ, ਸੁਭਾਸ਼ ਬਾਂਸਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਵਲੋਂ ਡਾਕਟਰ ਮੋਹਨ ਕੌਸ਼ਲ ਸਨਮਾਨਿਤ ਅਗਲੀ ਖ਼ਬਰ ਵਿੱਤ ਵਿਭਾਗ ਦੀ ਨਾਲਾਇਕੀ ਕਰਕੇ 8 ਮਹੀਨੇ ਬੀਤਣ ਮਗਰੋਂ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਨਹੀਂ ਹੋਈਆਂ ਨਸੀ...
Ad Position 24