21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮੇਅਰ ਕੁੰਦਨ ਗੋਗੀਆ ਵਲੋਂ ਡਾਕਟਰ ਮੋਹਨ ਕੌਸ਼ਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-10-2025
ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ, ਪਟਿਆਲਾ ਵਿਚ ਧਨਵੰਤਰੀ ਦਿਵਸ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਡਾਕਟਰ ਮੋਹਨ ਕੌਸ਼ਲ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਪਟਿਆਲਾ ਨੂੰ ਉਨ੍ਹਾਂ ਦੇ ਸ਼ਲਾਘਾ ਯੋਗਦਾਨ ਕੰਮਾਂ ਲਈ, ਪਟਿਆਲਾ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਧਨਵੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਕੁੰਦਨ ਗੋਗੀਆਂ ਮੇਅਰ ਮਿਊਾਸੀਪਲ ਕਾਰਪੋਰੇਸ਼ਨ, ਪਟਿਆਲਾ ਨੇ ਇਹ ਸਨਮਾਨ ਡਾਕਟਰ ਮੋਹਨ ਕੌਸ਼ਲ ਨੂੰ ਪ੍ਰਦਾਨ ਕੀਤਾ | ਸ੍ਰੀ ਗੋਗੀਆਂ ਇਸ ਸਮਾਰੋਹ ਵਿਚ ਮੁਖ ਅਤਿਥੀ ਸਨ | ਡਾਕਟਰ ਅਨਿਲ ਗਰਗ ਰਿਟਾਇਰਡ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਇਸ ਸਮਾਰੋਹ ਦੇ ਵਿਸ਼ੇਸ਼ ਅਤਿਥੀ ਸਨ | ਇਹ ਸਮਾਰੋਹ ਦਾ ਆਯੋਜਨ ਪਟਿਆਲਾ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ, ਆਯੁਰਵੈਦਿਕ ਦਵਾਇਆ ਮੈਨੁਫੈਕਚਰ ਐਸੋਸੀਏਸ਼ਨ, ਪਟਿਆਲਾ ਆਯੁਰਵੈਦਿਕ ਦਵਾ ਵਿਕਰੇਤਾ ਐਸੋਸੀਏਸ਼ਨ, ਸਮੂਹ ਆਯੁਰਵੈਦਿਕ ਮੈਡੀਕਲ ਅਫ਼ਸਰਜ਼ ਅਤੇ ਫਾਰਮੇਸੀਸਟਸ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ ਸੀ | ਇਸ ਮੌਕੇ 'ਤੇ ਸਰਕਾਰੀ ਆਯੁਰਵੈਦਿਕ ਹਸਪਤਾਲ ਦੇ ਡਾਕਟਰਜ਼ ਦੇ ਨਾਲ-ਨਾਲ ਜ਼ਿਲ੍ਹਾ ਆਯੁਰਵੈਦਿਕ ਆਫ਼ਿਸ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਪੀ.ਆਈ.ਐਮ.ਟੀ. 'ਚ ਉਤਸ਼ਾਹ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਹਲਕਾ ਸ਼ੁਤਰਾਣਾ 'ਚ ਪੋਲਿੰਗ ਬੂਥਾਂ ਤੱਕ ਕਮੇਟੀਆਂ ਬਣਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ-ਦਰਬਾਰਾ ਸਿੰਘ ਬੰਨਵਾਲਾ...
Ad Position 24