21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੀ.ਆਈ.ਐਮ.ਟੀ. 'ਚ ਉਤਸ਼ਾਹ ਨਾਲ ਮਨਾਈ ਦੀਵਾਲੀ

Ad Position 21
No active advertisement
ਅਜੀਤ ਡੈਸਕ 20-10-2025
ਮੰਡੀ ਗੋਬਿੰਦਗੜ੍ਹ, 19 ਅਕਤੂਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਈ ਗਈ | ਸੱਭਿਆਚਾਰਕ ਕੋਆਰਡੀਨੇਟਰ ਰਮਨਦੀਪ ਕੌਰ ਅਤੇ ਨਵਜੋਤ ਕੌਰ ਸਹਾਇਕ ਪੋ੍ਰਫ਼ੈਸਰ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਹੇਠ ਮਨਾਈ ਦੀਵਾਲੀ ਦੌਰਾਨ ਪੂਰੇ ਕੈਂਪਸ ਨੂੰ ਰੰਗੀਨ ਲਾਈਟਾਂ, ਰੰਗੋਲੀ ਅਤੇ ਦੀਵਿਆਂ ਨਾਲ ਸਜਾਇਆ ਗਿਆ |
ਇਸ ਮੌਕੇ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਗੋਇਲ, ਚੇਅਰਮੈਨ ਜੀ.ਪੀ.ਐਸ ਨਰੇਸ਼ ਅਗਰਵਾਲ, ਸੰਯੁਕਤ ਖ਼ਜ਼ਾਨਚੀ ਤੇ ਚੇਅਰਮੈਨ ਪੀ.ਆਈ.ਐਮ.ਟੀ. ਨਿਤਿਨ ਸਾਗਰ ਸਕੱਤਰ, ਚੇਅਰਮੈਨ ਜੀ.ਪੀ.ਸੀ. ਪਵਨ ਸਚਦੇਵਾ ਅਤੇ ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ ਨੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਸਾਰੇ ਸਟਾਫ਼ ਅਤੇ ਫੈਕਲਟੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਟਰੱਸਟ ਮੈਂਬਰਾਂ ਨੇ ਸਾਰੇ ਕਰਮਚਾਰੀਆਂ ਨੂੰ ਤੋਹਫ਼ੇ ਭੇਟ ਕੀਤੇ ਅਤੇ ਉਨ੍ਹਾਂ ਦੇ ਉਤਸ਼ਾਹ ਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਪੀ.ਆਈ.ਐਮ.ਟੀ. ਡਾਇਰੈਕਟਰ ਡਾ. ਨਿਸ਼ੀ ਬਾਲਾ ਦੁਆਰਾ ਪ੍ਰਾਰਥਨਾ ਨਾਲ ਹੋਈ |
ਉਨ੍ਹਾਂ ਨੇ ਹਨੇਰੇ ਉੱਤੇ ਰੌਸ਼ਨੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣ ਲਈ ਦੀਵੇ ਜਗਾਏ | ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ | ਰਚਨਾਤਮਿਕਤਾ ਪ੍ਰਦਰਸ਼ਿਤ ਕਰਦੇ ਹੋਏ ਵਿਦਿਆਰਥੀਆਂ ਨੇ ਦੀਵੇ ਸਜਾਉਣ, ਰੰਗੋਲੀ, ਪੋਸਟਰ ਬਣਾਉਣਾ, ਰਹਿੰਦ-ਖੂੰਹਦ ਤੋਂ ਸਭ ਤੋਂ ਵਧੀਆ ਬਣਾਉਣਾ, ਰੀਲ ਬਣਾਉਣਾ, ਅੱਗ ਰਹਿਤ ਖਾਣਾ ਪਕਾਉਣਾ, ਨਾਚ ਅਤੇ ਸੰਗੀਤ ਵਰਗੇ ਸੱਭਿਆਚਾਰਕ ਪ੍ਰਦਰਸ਼ਨ ਕੀਤੇ | ਇਸ ਮੌਕੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਾਰਿਆਂ ਨੂੰ ਵਾਤਾਵਰਨ ਅਨੁਕੂਲ ਤੇ ਸੁਰੱਖਿਅਤ ਢੰਗ ਨਾਲ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਸ਼ਹਿਰ ਵਾਸੀਆਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਕੀਤੀਆਂ ਸਾਂਝੀਆਂ ਅਗਲੀ ਖ਼ਬਰ ਮੇਅਰ ਕੁੰਦਨ ਗੋਗੀਆ ਵਲੋਂ ਡਾਕਟਰ ਮੋਹਨ ਕੌਸ਼ਲ ਸਨਮਾਨਿਤ
Ad Position 24