30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਹਾਰਾਣੀ ਕਲੱਬ ਦੇ ਸੈਕਟਰੀ ਡਾ. ਬੋਪਾਰਾਏ ਤੋਂ ਚੈੱਕ ਸਾਈਨਿੰਗ ਦੀਆਂ ਸ਼ਕਤੀਆਂ ਖੋਹੀਆਂ-ਦੀਪਕ ਕੰਪਾਨੀ, ਵਿਕਾਸ ਪੁਰੀ <br/>

Ad Position 21
No active advertisement
ਮਹਾਰਾਣੀ ਕਲੱਬ ਮੈਂਬਰਾਂ ਦੀ ਮੀਟਿੰਗ ਦਾ ਦਿ੍ਸ਼ | ਅਜੀਤ ਤਸਵੀਰ <br/> 01-11-2025
ਪਟਿਆਲਾ, 31 ਅਕਤੂਬਰ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਜਿੰਮਖਾਨਾ ਅਤੇ ਮਹਾਰਾਣੀ ਕਲੱਬ ਵਿਚ ਘਮਸਾਣ ਜਾਰੀ ਹੈ | 12 ਮੈਂਬਰੀ ਡਾਇਰੈਕਟਰ ਮੈਨੇਜਮੈਂਟ ਵਿਚੋਂ ਅੱਜ ਆਰਜੇਐਮਸੀ ਦੇ ਪ੍ਰਧਾਨ ਦੀਪਕ ਕੰਪਾਨੀ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ 9 ਡਾਇਰੈਕਟਰ ਨੇ ਸੈਕਟਰੀ ਡਾ. ਸੁਖਦੀਪ ਬੋਪਾਰਾਏ ਨੂੰ ਝਟਕਾ ਦਿੰਦਿਆਂ ਉਨ੍ਹਾਂ ਤੋਂ ਚੈੱਕ ਸਾਈਨਿੰਗ ਦੀਆਂ ਸ਼ਕਤੀਆਂ ਖੋਹ ਲਈਆਂ ਹਨ | ਦੀਪਕ ਕੰਪਾਨੀ ਨੇ ਸਪਸ਼ਟ ਆਖਿਆ ਕਿ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਹੀ ਸਭ ਕੁੱਝ ਹੋ ਰਿਹਾ ਹੈ ਤੇ ਕੋਰਮ ਸਿਰਫ਼ 7 ਡਾਇਰੈਕਟਰਾਂ ਨਾਲ ਪੂਰਾ ਹੁੰਦਾ ਹੈ ਪਰ ਸਾਡੇ ਨਾਲ 12 ਵਿਚੋਂ 9 ਡਾਇਰੈਕਟਰ ਪੂਰੀ ਸਹਿਮਤੀ ਨਾਲ ਕੰਮ ਕਰ ਰਹੇ ਹਨ | ਅੱਜ ਦੀ ਮੀਟਿੰਗ ਵਿਚ ਮੀਤ ਪ੍ਰਧਾਨ ਵਿਕਾਸ ਪੁਰੀ, ਖ਼ਜ਼ਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਵੀ ਸ਼ਾਮਲ ਸਨ | ਉਨ੍ਹਾਂ ਕਿਹਾ ਕਿ ਸੈਕਟਰੀ ਡਾ. ਬੋਪਾਰਾਏ ਨੇ ਸਮੁੱਚੀ ਮੈਨੇਜਮੈਂਟ ਨੂੰ ਆਪ ਅੱਜ ਸ਼ਾਮ ਨੂੰ ਮੀਟਿੰਗ ਲਈ ਕਿਹਾ ਸੀ | ਅਸੀਂ ਸਾਰੇ ਡਾਇਰੈਕਟਰ ਮੀਟਿੰਗ ਵਿਚ ਪਹੁੰਚ ਗਏ ਪਰ ਉਹ ਮੀਟਿੰਗ ਵਿਚ ਆਏ ਹੀ ਨਹੀਂ, ਜਿਸ ਕਾਰਨ ਸਰਬਸੰਮਤੀ ਨਾਲ ਸਾਨੂੰ ਸਖ਼ਤ ਐਕਸ਼ਨ ਕਰਨਾ ਪਿਆ | ਪ੍ਰਧਾਨ ਦੀਪਕ ਕੰਪਾਨੀ ਤੇ ਮੀਤ ਪ੍ਰਧਾਨ ਵਿਕਾਸ ਪੁਰੀ ਨੇ ਆਖਿਆ ਕਿ ਇਸ ਸਮੇਂ ਵੱਖ-ਵੱਖ ਵੈਡਰਾਂ ਦੀਆਂ ਇਕ ਕਰੋੜ ਤੋਂ ਵਧ ਅਦਾਇਗੀਆਂ ਕਲੱਬ ਵੱਲ ਖੜ੍ਹੀਆਂ ਸਨ | ਡਾ. ਸੁਖਦੀਪ ਬੋਪਾਰਾਏ ਸਾਈਨ ਨਹੀਂ ਸਨ ਕਰਦੇ, ਜਿਸ ਕਾਰਨ ਆਓਸੀ ਦੀ ਗਾਇਡਲਾਈਜ਼ ਅਨੁਸਾਰ ਐਸਬੀਆਈ ਬੈਂਕ ਵਿਚ ਹੁਣ ਪ੍ਰਧਾਨ ਤੇ ਖ਼ਜ਼ਾਨਚੀ ਚੈੱਕ ਸਾਈਨ ਕਰਿਆ ਕਰਨਗੇ ਤਾਂ ਜੋ ਕਿਸੇ ਦਾ ਉਧਾਰ ਬਾਕੀ ਨਾ ਰਹੇ | ਦੀਪਕ ਕੰਪਾਨੀ, ਵਿਕਾਸ ਪੁਰੀ ਤੇ ਹੋਰ ਡਾਇਰੈਕਟਰਜ਼ ਨੇ ਆਖਿਆ ਕਿ ਅਸੀਂ 2900 ਮੈਂਬਰਾਂ ਨੂੰ ਜਵਾਬਦੇਹ ਹਾਂ | ਪ੍ਰਧਾਨ, ਮੀਤ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਆਖਿਆ ਕਿ ਮੈਨੇਜਮੈਂਟ ਵਲੋਂ ਲਏ ਫ਼ੈਸਲੇ ਅਨੁਸਾਰ ਈਜੀਐਮ (ਐਕਸਟਰਾ ਜਨਰਲ ਬਾਡੀ ਮੀਟਿੰਗ) ਹਰ ਹਾਲਤ ਵਿਚ 22 ਨਵੰਬਰ ਨੂੰ ਹੋਵੇਗੀ, ਜਿਸ ਵਿਚ ਅਹਿਮ ਫ਼ੈਸਲੇ ਕੀਤੇ ਜਾਣਗੇ ਅਤੇ ਇਸੇ ਤਰ੍ਹਾਂ ਕਲੱਬ ਦੀਆਂ ਚੋਣਾਂ 20 ਦਸੰਬਰ ਨੂੰ ਹੋਣਗੀਆਂ | ਮੈਨੇਜਮੈਂਟ ਨੇ ਅਹਿਮ ਫ਼ੈਸਲਾ ਲੈਦੇ ਐਲਾਨ ਕੀਤਾ ਹੈ ਕਿ ਹੁਣ ਕਲੱਬ ਵਿਚ ਨਵੇ ਮੈਂਬਰ ਦੀ ਫ਼ੀਸ 10 ਲਖ ਹੋਵੇਗੀ | ਇਸ ਮੌਕੇ ਗੱਲਬਾਤ ਕਰਦਿਆਂ 9 ਡਾਇਰੈਕਟਰਜ਼ ਨੇ ਇੱਕਜੁੱਟ ਹੋ ਕੇ ਆਖਿਆ ਕਿ ਮੈਨੇਜਮੈਂਟ ਪੂਰੀ ਤਰ੍ਹਾਂ ਵਿਕਾਸ ਕਾਰਜਾਂ ਵਲ ਧਿਆਨ ਦੇ ਰਹੀ ਹੈ | ਦੀਪਕ ਕੰਪਾਨੀ ਤੇ ਵਿਕਾਸ ਪੁਰੀ ਨੇ ਆਖਿਆ ਕਿ ਈ.ਜੀ.ਐਮ. ਵਿਚ ਨਵਾਂ ਸੀ. ਏ. ਰਖਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਕੌਰ ਨਿਆਲ ਕਾਂਗਰਸ ਦੇ ਬਲਾਕ ਪ੍ਰਧਾਨ ਨਿਯੁਕਤ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਦਿੱਤਾ ਨਿਯੁਕਤੀ ਪੱਤ... ਅਗਲੀ ਖ਼ਬਰ ਪਟਿਆਲਾ ਪੁਲਿਸ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕਰਵਾਈ ਦੌੜ
Ad Position 24