30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਲਵਿੰਦਰ ਕੌਰ ਨਿਆਲ ਕਾਂਗਰਸ ਦੇ ਬਲਾਕ ਪ੍ਰਧਾਨ ਨਿਯੁਕਤ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਦਿੱਤਾ ਨਿਯੁਕਤੀ ਪੱਤਰ <br/>

Ad Position 21
No active advertisement
ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਬਲਵਿੰਦਰ ਕੌਰ ਨਿਆਲ ਨੂੰ ਨਿਯੁਕਤੀ ਪੱਤਰ ਦਿੰਦੇ | ਅਜੀਤ ਤਸਵੀਰ <br/> 01-11-2025
ਪਾਤੜਾਂ, 31 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਹਾਈਕਮਾਨ ਨੇ ਬਲਵਿੰਦਰ ਕੌਰ ਨਿਆਲ ਨੂੰ ਪਾਤੜਾਂ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਮਹਿਲਾ ਕਾਂਗਰਸ ਦੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵਲੋਂ ਨਿਯੁਕਤੀ ਪੱਤਰ ਦੇ ਕੇ ਇਸ ਜ਼ੰੁਮੇਵਾਰੀ ਨੂੰ ਸੌਂਪਿਆ ਗਿਆ ਹੈ | ਕਾਂਗਰਸ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬੰਨਵਾਲਾ, ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਉ, ਦਿਲਵਰ ਖਾਨ ਬਾਦਸ਼ਾਹਪੁਰ, ਪਾਤੜਾਂ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਸਕੰਦਰ ਸਿੰਘ ਦੁਤਾਲ, ਨਿਰਮਲ ਸਿੰਘ ਪੰਨੂ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਲਵਿੰਦਰ ਕੌਰ ਨਿਆਲ ਅਤੇ ਇਨ੍ਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਦਾ ਜਿੱਥੇ ਵਫ਼ਾਦਾਰ ਪਰਿਵਾਰ ਹੈ ਉੱਥੇ ਬੀਬੀ ਬਲਵਿੰਦਰ ਕੌਰ ਵਲੋਂ ਆਪਣੇ ਪਰਿਵਾਰ ਦੀ ਅਗਵਾਈ ਕਰਦਿਆਂ ਪਾਰਟੀ ਵਲੋਂ ਲਾਈ ਗਈ ਹਰ ਜ਼ੰੁਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ ਗਿਆ ਹੈ | ਬਲਵਿੰਦਰ ਕੌਰ ਨਿਆਲ ਨੂੰ ਕਾਂਗਰਸ ਪਾਰਟੀ ਦੇ ਮਹਿਲਾ ਵਿੰਗ ਦੇ ਪਾਤੜਾਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਸਾਨੂੰ ਆਸ ਹੈ ਕਿ ਬਲਵਿੰਦਰ ਕੌਰ ਨਿਆਲ ਬਲਾਕ ਪ੍ਰਧਾਨ ਵਜੋਂ ਮਿਲੀ ਇਸ ਜ਼ੰੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਬਲਵਿੰਦਰ ਕੌਰ ਨਿਆਲ ਨੇ ਮਹਿਲਾ ਕਾਂਗਰਸ ਦੇ ਸੂਬਾ ਪ੍ਰਧਾਨ ਤੋਂ ਨਿਯੁਕਤੀ ਪੱਤਰ ਲੈਣ ਮਗਰੋਂ ਯਕੀਨ ਦਿਵਾਇਆ ਹੈ ਕਿ ਪਾਰਟੀ ਨੇ ਜੋ ਜ਼ੰੁਮੇਵਾਰੀ ਮੈਨੂੰ ਸੌਂਪੀ ਹੈ ਉਸ ਨੂੰ ਦਿਨ ਰਾਤ ਇਕ ਕਰਕੇ ਨਿਭਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ੁਰੂ ਅਗਲੀ ਖ਼ਬਰ ਮਹਾਰਾਣੀ ਕਲੱਬ ਦੇ ਸੈਕਟਰੀ ਡਾ. ਬੋਪਾਰਾਏ ਤੋਂ ਚੈੱਕ ਸਾਈਨਿੰਗ ਦੀਆਂ ਸ਼ਕਤੀਆਂ ਖੋਹੀਆਂ-ਦੀਪਕ ਕੰਪਾਨੀ, ਵਿਕਾਸ ਪੁਰੀ <b...
Ad Position 24