20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਖਾਟੂ ਸ਼ਿਆਮ ਦੇ ਜਨਮ ਦਿਨ 'ਤੇ ਦੇਵੀਗੜ੍ਹ 'ਚ ਨਿਸ਼ਾਨ ਯਾਤਰਾ ਕੱਢੀ

Ad Position 21
No active advertisement
ਦੇਵੀਗੜ੍ਹ ਵਿਖੇ ਖਾਟੂ ਸ਼ਿਆਮ ਦੇ ਜਨਮ ਦਿਨ ਮੌਕੇ ਕੱਢੀ ਗਈ ਨਿਸ਼ਾਨ ਯਾਤਰਾ 'ਚ ਸ਼ਾਮਿਲ ਮੰਡਲ ਦੇ ਅਹੁਦੇਦਾਰ | ਤਸਵੀਰ : ਮੌਜੀ ਦੇਵੀਗੜ੍ਹ <br/> 03-11-2025
ਦੇਵੀਗੜ੍ਹ, 2 ਨਵੰਬਰ (ਰਾਜਿੰਦਰ ਸਿੰਘ ਮੌਜੀ)-ਸ਼ਾਮ ਦਿਵਾਨੇ ਮੰਡਲ ਦੇਵੀਗੜ੍ਹ ਵਲੋਂ ਖਾਟੂ ਸ਼ਿਆਮ ਜੀ ਦੇ ਜਨਮ ਦਿਨ ਦੇ ਸੁਭ ਮੌਕੇ 'ਤੇ ਇਲਾਕੇ ਵਿਚ ਇਕ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਗਈ | ਇਸ ਯਾਤਰਾ ਵਿਚ ਅੱਡਾ ਦੇਵੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਮੈਂਬਰ ਦਾਨੂ ਲਾਂਬਾ ਨੇ ਦੱਸਿਆ ਕਿ ਇਹ ਨਿਸ਼ਾਨ ਯਾਤਰਾ ਖਾਟੂ ਸ਼ਿਆਮ ਪ੍ਰਤੀ ਲੋਕਾਂ ਦੀ ਅਥਾਹ ਆਸਥਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਬਾਬਾ ਸ਼ਿਆਮ ਦਾ ਜਨਮ ਦਿਨ ਹਰ ਸਾਲ ਇਸੇ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਸ਼ਰਧਾਲੂਆਂ ਦਾ ਜੋਸ਼ ਵੇਖਣ ਵਾਲਾ ਸੀ | ਇਸ ਤਰ੍ਹਾਂ ਦੇ ਸਮਾਗਮ ਸਾਨੂੰ ਧਰਮ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ | ਨਿਸ਼ਾਨ ਯਾਤਰਾ ਦੇਵੀਗੜ੍ਹ ਦੇ ਪ੍ਰਾਚੀਨ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਤੋਂ ਸ਼ੁਰੂ ਹੋਈ | ਸ਼ਰਧਾਲੂ ਆਪਣੇ ਹੱਥਾਂ ਵਿਚ ਰੰਗ-ਬਿਰੰਗੇ ਨਿਸ਼ਾਨ (ਝੰਡੇ) ਲੈ ਕੇ, ਭਜਨ-ਕੀਰਤਨ ਕਰਦੇ ਹੋਏ ਅੱਗੇ ਵੱਧ ਰਹੇ ਸਨ | ਯਾਤਰਾ ਦੌਰਾਨ ਸਾਰਾ ਮਾਹੌਲ 'ਜੈ ਸ੍ਰੀ ਸ਼ਿਆਮ' ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ | ਇਲਾਕੇ ਦੇ ਲੋਕਾਂ ਨੇ ਜਗ੍ਹਾ-ਜਗ੍ਹਾ 'ਤੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਲੰਗਰ ਵੀ ਲਗਾਏ |
ਸਮਾਪਤੀ 'ਤੇ ਸ਼ਾਮ ਦਿਵਾਨੇ ਮੰਡਲ ਦੇ ਅਹੁਦੇਦਾਰਾਂ ਨੇ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਸਮਾਪਤੀ ਉਪਰੰਤ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਕੌਂਸਲਰ ਸ਼ੁਭਮ ਲਾਂਬਾ ਪੁੱਤਰ ਦਾਨੁੰ ਲਾਂਬਾ, ਡਿੰਪੀ ਅਰੋੜਾ, ਰਾਜੂ ਅਰੋੜਾ, ਰਾਹੁਲ ਅਰੋੜਾ, ਰੋਹਿਤ ਤਨੇਜਾ, ਡਿੰਪੀ ਤਨੇਜਾ, ਭਾਰਤੀ, ਸ਼ੈਲੀ ਗਰਗ, ਰਿੰਕੂ ਗਰਗ, ਮਹਿੰਦਰ ਤਨੇਜਾ, ਪ੍ਰਵੀਨ ਸੈਣੀ, ਮੋਹਿਤ ਲਾਂਬਾ, ਵਿਜੈ ਮਿੱਤਲ ਤੇ ਦਿਪੀ ਨਿਜ਼ਾਮਪੁਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਦਿਹਾੜੇ 'ਤੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜ਼ੋੋਰਾਂ 'ਤੇ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਵਿਰੁੱਧ ਜੌੜਾਮਾਜਰਾ ਵਲੋਂ ਕੇਂਦਰ ਨੂੰ ਸਖ਼ਤ ਤਾੜਨਾ
Ad Position 24