20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨਾ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੇਂਦਰ ਸਰਕਾਰ ਦੀ ਨਫ਼ਰਤ ਦਾ ਪ੍ਰਗਟਾਵਾ- ਸ਼ੈਰੀ ਰਿਆੜ

Ad Position 21
No active advertisement
ਅਜੀਤ ਡੈਸਕ 03-11-2025
ਸਨੌਰ, 2 ਨਵੰਬਰ (ਸੋਖਲ)-ਹਲਕਾ ਸਨੌਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕਿਹਾ ਕਿ ਪੰਜਾਬ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨਾ ਪੰਜਾਬ ਤੇ ਪੰਜਾਬੀਆਂ ਵਿਰੁੱਧ ਉਸ ਦੀ ਵਿਚਾਰਧਾਰਕ ਨਫ਼ਰਤ ਦਾ ਸਾਫ਼ ਸਬੂਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਸੀਨੇਟ ਐਕਟ 1947 ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ ਸੀ, ਜਿਸ ਨੂੰ ਇਕ ਨੋਟੀਫ਼ਿਕੇਸ਼ਨ ਰਾਹੀਂ ਰੱਦ ਕਰਨਾ ਸੰਵਿਧਾਨ 'ਤੇ ਸਿੱਧਾ ਹਮਲਾ ਹੈ | ਸ਼ੈਰੀ ਰਿਆੜ ਨੇ ਆਮ ਆਦਮੀ ਪਾਰਟੀ ਨੂੰ ਬੀ.ਜੇ.ਪੀ ਦੀ 'ਬੀ ਟੀਮ' ਕਹਿੰਦਿਆਂ ਦੋਸ਼ ਲਗਾਇਆ ਕਿ ਉਹ ਕੇਂਦਰ ਦੇ ਹਰ ਫ਼ੈਸਲੇ 'ਤੇ ਬਿਨਾਂ ਵਿਚਾਰ ਮੋਹਰ ਲਗਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਿਰਫ਼ ਨਾਂਅ ਦਾ ਪੰਜਾਬ ਰਹਿ ਗਿਆ ਹੈ, ਹਕੀਕਤ ਵਿਚ ਹਰੇਕ ਫ਼ੈਸਲਾ ਦਿੱਲੀ ਤੋਂ ਹੋ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਰ.ਅੱੈਸ.ਐੱਸ. ਅਤੇ ਬੀ.ਜੇ.ਪੀ. ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਸਖ਼ਤ ਸਟੈਂਡ ਲੈਣ, ਨਹੀਂ ਤਾਂ ਅਗਲੀ ਵਾਰੀ ਕੇਂਦਰ ਦਾ ਨਿਸ਼ਾਨਾ ਚੰਡੀਗੜ੍ਹ ਹੋਵੇਗਾ | ਸ਼ੈਰੀ ਰਿਆੜ ਨੇ ਇਸ ਨੋਟੀਫ਼ਿਕੇਸ਼ਨ ਨੂੰ ਗੈਰ-ਕਾਨੂੰਨੀ ਅਤੇ ਅਸੰਵਿਧਾਨਿਕ ਕਰਾਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਪੀ. ਖ਼ਾਦ ਦੀ ਕਮੀ ਕਰ ਕੇ ਕਣਕ ਦੀ ਬਿਜਾਈ ਹੋ ਰਹੀ ਹੈ ਪ੍ਰਭਾਵਿਤ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਗਲੀ ਖ਼ਬਰ ਸਰਬ ਧਰਮ ਸੇਵਾ ਸੰਗਠਨ ਨੇ ਬੂਟੇ ਲਗਾਏ
Ad Position 24