ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਗ੍ਰਾਮ ਪੰਚਾਇਤ ਪਿੰਡ ਸੁੱਖੇਵਾਲ ਦੀ ਸਰਪੰਚ ਕੋਮਲਜੀਤ ਕੌਰ ਦੇ ਸਹਿਯੋਗ ਦੇ ਨਾਲ ਪਿੰਡ ਸੁੱਖੇਵਾਲ ਵਿਖੇ ਪੌਦੇ ਲਗਾਏ ਗਏ, ਜਿਸ ਵਿਚ ਹਰਬਲ ਫੁੱਲਾਂ ਵਾਲੇ ਅਤੇ ਮੈਡੀਸਨ ਪੌਦੇ ਰਵਿਦਾਸ ਮੰਦਰ ਤੇ ਗੁੱਗਾ ਮਾੜੀ 'ਚ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜ ਕੌਰ, ਕੁਲਵਿੰਦਰ ਸਿੰਘ ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਪਟਿਆਲਾ ਦਿਹਾਤੀ, ਜੀਵਨ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਕੌਰ, ਧਨਵੰਤ ਸਿੰਘ ਹੈਪੀ, ਜਸਵੰਤ ਸਿੰਘ, ਗੁਰਬਖ਼ਸ਼ ਸਿੰਘ ਤੇ ਬਾਬਾ ਜੱਗਾ ਸਿੰਘ ਆਦਿ ਮੌਜੂਦ ਰਹੇ | ਇਸ ਮੌਕੇ ਸੰਸਥਾ ਦੇ ਸੰਚਾਲਕ ਜਗਜੀਵਨ ਸਿੰਘ ਗੱਗੀ ਨੇ ਕਿਹਾ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ''ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' ਦੇ ਮਹਾਂਵਾਕ ਅਨੁਸਾਰ ਵਾਤਾਵਰਨ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਉਹ ਸਿਰਫ ਤੇ ਸਿਰਫ ਰੁੱਖ ਲਗਾਉਣਾ ਹੀ ਹੈ | ਕੁਲਵਿੰਦਰ ਸਿੰਘ ਸੁੱਖੇਵਾਲ ਹਲਕਾ ਕੋਆਰਡੀਨੇਟਰ ਕਾਂਗਰਸ ਨੇ ਕਿਹਾ ਕਿ ਵਾਤਾਵਰਨ ਨੂੰ ਅੱਜ ਦੇ ਸਮੇਂ ਵਿਚ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੇਂ ਪੌਦੇ ਨਹੀਂ ਲੱਗ ਰਹੇ | ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ |